ਬਰਨਾਲਾ: ਕਿਸਾਨਾਂ ਵੱਲੋਂ ਸੋਮਵਾਰ ਨੂੰ ਮੋਰਚੇ ਦੌਰਾਨ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਔਰਤ ਦਿਵਸ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਅੱਜ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈਆਂ। ਅੱਜ ਦੇ ਦਿਨ ਦੀ ਖ਼ਾਸ ਗੱਲ ਇਹ ਰਹੀ ਕਿ ਸਟੇਜ਼ ਵੀ ਔਰਤਾਂ ਵਲੋਂ ਚਲਾਈ ਗਈ। ਔਰਤਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣਾ ਕਿਸਾਨ ਅੰਦੋਲਨ ਨਾਲ ਸਾਥ ਜਾਰੀ ਰੱਖਣ ਦੀ ਗੱਲ ਆਖੀ। ਇਸ ਤੋਂ ਇਲਾਵਾ ਔਰਤਾਂ ਨੇ ਅਜੋਕੇ ਮਾਹੌਲ ਵਿੱਚ ਔਰਤ ਸੁਰੱਖਿਆ ਸਬੰਧੀ ਸਰਕਾਰਾਂ ਅਤੇ ਸਿਸਟਮ ’ਤੇ ਸਵਾਲ ਉਠਾਇਆ।
ਇਸੇ ਕਾਰਨ ਹੀ ਔਰਤਾਂ ਆਪ ਮੁਹਾਰੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਗਈਆਂ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ 'ਬੇਟੀ ਬਚਾਉ ਬੇਟੀ ਪੜਾਉ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਪਰ ਸਮਾਜ ਦੀ ਔਰਤ ਨੂੰ ਲੈ ਕੇ ਸੋਚ ਨਹੀਂ ਬਦਲੀ। ਵੈਸੇ ਵੀ ਦੇਸ਼ ਭਰ ਵਿੱਚ ਔਰਤਾਂ ਦੀ ਦਸ਼ਾ ਬਹੁਤੀ ਚੰਗੀ ਨਹੀਂ ਹੈ, ਜਿਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।