ETV Bharat / state

ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ - ਨੇਤਰਹੀਣ ਬੱਚਿਆਂ ਨੂੰ ਬ੍ਰੇਨ ਲਿੱਪੀ ਰਾਹੀਂ ਪੜਾਈ

ਆਸ਼ਰਮ ’ਚ ਪਲਣ ਵਾਲੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਗੁਰਬਾਣੀ ਗਿਆਨ, ਕੀਰਤਨ ਵਿੱਦਿਆ ਤੋਂ ਇਲਾਵਾ ਸਕੂਲੀ ਵਿੱਦਿਆ ਨਾਲ ਵੀ ਜੋੜਿਆ ਜਾ ਰਿਹਾ ਹੈ। ਨੇਤਰਹੀਣ ਬੱਚਿਆਂ ਨੂੰ ਬ੍ਰੇਨ ਲਿੱਪੀ ਰਾਹੀਂ ਪੜਾਈ ਕਰਵਾਈ ਜਾਂਦੀ ਹੈ।

ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ

author img

By

Published : Oct 13, 2020, 11:52 AM IST

ਬਰਨਾਲਾ: ਬੇਸਹਾਰਿਆਂ ਦੇ ਜੋ ਸਹਾਰੇ ਹੁੰਦੇ ਨੇ, ਰੱਬ ਨੂੰ ਵੀ ਉਹ ਬੰਦੇ ਪਿਆਰੇ ਹੁੰਦੇ ਨੇ, ਇਹ ਤੁਕ ਢੁਕਵੀ ਬੈਠਦੀ ਹੈ। ਬਰਨਾਲਾ ਦੇ ਪਿੰਡ ਨਰਾਇਣਗੜ ਸੋਹੀਆਂ ਦੇ ਨੇਤਰਹੀਣ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ 'ਤੇ, ਜੋ ਖ਼ੁਦ ਨੇਤਰਹੀਣ ਹੋਣ ਦੇ ਬਾਵਜੂਦ ਬੇਸਹਾਰਾ ਬੱਚਿਆ ਦੀ ਉਮੀਦ ਬਣੇ ਹੋਏ ਹਨ।

ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ
ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ

ਇਸ ਆਸ਼ਰਮ ਨੂੰ ਇੱਕ ਪੈਸੇ ਭਰ ਦੀ ਵੀ ਕਮਾਈ ਨਹੀਂ ਹੈ। ਦਾਨੀ ਸੱਜਣਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਦਾਨ ਨਾਲ ਚੱਲ ਰਹੇ ਇਸ ਆਸ਼ਰਮ ਵਿੱਚ ਨੇਤਰਹੀਣ, ਦਿਮਾਗੀ ਤੌਰ ’ਤੇ ਸਾਧਾਰਨ, ਅਪਾਹਿਜ਼ ਅਤੇ ਅਨਾਥ ਬੱਚਿਆਂ ਦਾ ਭਵਿੱਖ ਰੌਸ਼ਨ ਕੀਤਾ ਜਾ ਰਿਹਾ ਹੈ। ਕਰੀਬ 20 ਸਾਲ ਪਹਿਲਾਂ ਇੱਕ ਉਜਾੜ ਜਗਾ ’ਤੇ ਬਾਬਾ ਸੂਬਾ ਸਿੰਘ ਨੇ ਆਸ਼ਰਮ ਦੀ ਸ਼ੁਰੂਆਤ ਕੀਤੀ। ਇਸ ਵਿੱਚ ਅੱਜ 50 ਦੇ ਕਰੀਬ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਰਿਹਾ ਹੈ।

ਸਮਾਜ ਸੇਵੀ ਸੰਸਥਾਵਾਂ ਵੱਲੋਂ ਦਾਨ ਦਿੱਤੇ ਪੈਸਿਆਂ ਦੀ ਦੁਰਵਰਤੋਂ ਦੀਆਂ ਖ਼਼ਬਰਾਂ ਆਮ ਵੇਖਣ ਨੂੰ ਮਿਲ ਜਾਂਦੀਆਂ ਹਨ ਅਜਿਹੇ 'ਚ ਇਸ ਨੇਤਰਹੀਣ ਆਸ਼ਰਮ ਦਾ ਬੱਚਿਆ ਲਈ ਕੀਤਾ ਜਾ ਰਿਹਾ ਮੁਫ਼ਤ ਉਪਰਾਲਾ ਸ਼ਲਾਘਾਯੋਗ ਹੈ।

ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇ ਦੱਸਿਆ ਕਿ ਸੰਨ 2000 ਵਿੱਚ ਉਨ੍ਹਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲੀ ਸੀ। ਇਸ ਤੋਂ ਬਾਅਦ ਇੱਥੇ ਨੇਤਰਹੀਣ ਅਤੇ ਅਨਾਥ ਬੱਚਿਆਂ ਲਈ ਆਸ਼ਰਮ ਸ਼ੁਰੂ ਕੀਤਾ ਗਿਆ। ਇਸ ਵੇਲੇ ਇਸ ਆਸ਼ਰਮ ਵਿੱਚ ਨੇਤਰਹੀਣ, ਮਾਨਸਿਕ ਤੌਰ ’ਤੇ ਸਾਧਾਰਨ ਅਤੇ ਅਨਾਥ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਨੇਤਰਹੀਣ ਬੱਚਿਆਂ ਦੀ ਪੜਾਈ ਕਰਵਾਉਣ ਲਈ ਵਿਸ਼ੇਸ਼ ਅਧਿਆਪਕ ਰੱਖੇ ਗਏ ਹਨ।

ਉਨ੍ਹਾਂ ਦੱਸਿਆ ਕਿ ਖ਼ੁਦ ਵੀ ਇਨਾਂ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਾਰੇ ਕਾਰਜ ਲਈ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਆਸ਼ਰਮ ਵਿੱਚੋਂ 35 ਦੇ ਕਰੀਬ ਬੱਚੇ ਕੀਰਤਨ ਅਤੇ ਗੁਰਬਾਣੀ ਵਿੱਦਿਆ ਲੈ ਕੇ ਅੱਗੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਚੰਗੀ ਸੰਭਾਲ ਲਈ ਸੰਗਤਾਂ ਵੱਧ ਤੋਂ ਵੱਧ ਅੱਗੇ ਆਉਣ, ਕਿਉਂਕਿ ਇਨ੍ਹਾਂ ਬੱਚਿਆਂ ਨੂੰ ਪੜਾਉਣ ਵਾਲੇ ਬੱਚਿਆਂ ਦੀਆਂ ਤਨਖਾਹਾਂ ਕਾਫ਼ੀ ਜ਼ਿਆਦਾ ਹਨ।

ਆਸ਼ਰਮ ’ਚ ਪਲਣ ਵਾਲੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਗੁਰਬਾਣੀ ਗਿਆਨ, ਕੀਰਤਨ ਵਿੱਦਿਆ ਤੋਂ ਇਲਾਵਾ ਸਕੂਲੀ ਵਿੱਦਿਆ ਨਾਲ ਵੀ ਜੋੜਿਆ ਜਾ ਰਿਹਾ ਹੈ। ਨੇਤਰਹੀਣ ਬੱਚਿਆਂ ਨੂੰ ਬ੍ਰੇਨ ਲਿੱਪੀ ਰਾਹੀਂ ਪੜਾਈ ਕਰਵਾਈ ਜਾਂਦੀ ਹੈ।

ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ
ਬੇਸਹਾਰਾ ਤੇ ਨੇਤਰਹੀਣ ਬੱਚਿਆਂ ਲਈ ਚਾਨਣ ਮੁਨਾਰਾ ਹੈ ਇਹ ਆਸ਼ਰਮ

ਆਸ਼ਰਮ ਦੀ ਉਪਰ ਵਾਲੀ ਮਜ਼ਿਲ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਇਥੇ ਇਨ੍ਹਾਂ ਬੱਚਿਆਂ ਨੂੰ ਰੋਜ਼ ਗੁਰਵਾਣੀ ਦਾ ਪਾਠ ਕਰਵਾਇਆ ਜਾਂਦਾ ਹੈ। ਆਸ਼ਰਮ ਦੇ ਨਾਲ ਜੁੜੇ ਲੋਕ ਆਪਣੀ ਖੁਸ਼ੀ ਜਦੇ ਪਲ ਇਨ੍ਹਾਂ ਬੱਚਿਆਂ ਨਾਲ ਸਾਂਝੇ ਕਰਨ ਆਉਂਦੇ ਹਨ। ਇਸ ਆਸ਼ਰਮ ਦੀ ਦੇਖਭਾਲ ਲਈ ਖੇਤਰ ਦੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਮੈਂਬਰ ਬਣਾ ਕੇ ਇੱਕ ਟਰੱਸਟ ਬਣਾਇਆ ਗਿਆ ਹੈ।

ਇਸ ਆਸ਼ਰਮ ਨੂੰ ਗੁਰਦੁਆਰਾ ਚੰਦੂਆਣਾ ਸਾਹਿਬ ਵੀ ਕਿਹਾ ਜਾਂਦਾ ਹੈ। ਅਸਲ ਮਾਇਣਿਆ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਸਿਧਾਂਤ ਦਾ ਅਸਲ ਗੁਰੂ ਘਰ ਇਹ ਆਸ਼ਰਮ ਹੀ ਹੈ। ਕਿਉਂਕਿ ਇਸ ਆਸ਼ਰਮ ਵਿੱਚ ਬੇਸਹਾਰਿਆਂ ਨੂੰ ਸਹਾਰਾ ਦੇ ਕੇ ਉਸਨੂੰ ਰੋਜ਼ੀ ਰੋਟੀ ਕਮਾਉਣ ਦੇ ਲਾਇਕ ਬਣਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.