ਬਰਨਾਲਾ: ਬਰਨਾਲਾ ਦੇ ਕਸਬਾ ਧਨੌਲਾ (road accident near Dhanaula) ਵਿਖੇ ਬੀਤੀ ਰਾਤ ਚੰਡੀਗੜ੍ਹ-ਬਰਨਾਲਾ ਹਾਈਵੇ ਉਪਰ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇਸ ਭਿਆਨਕ ਹਾਦਸੇ ਵਿੱਚ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ। ਉੱਥੇ ਕਾਰ ਵਿੱਚ ਸਵਾਰ 2 ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਹਾਦਸੇ ਵਿੱਚ ਨੁਕਸਾਨੀ ਕਾਰ ਦੇ ਬੁਰੀ ਤਰ੍ਹਾਂ 2 ਟੋਟੇ ਹੋਏ:- ਫਿਲਹਾਲ ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪਰ ਹਾਦਸੇ ਦੌਰਾਨ ਨੁਕਸਾਨੀ ਕਾਰ ਨੂੰ ਦੇਖ ਕੇ ਇਸਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ ਅਤੇ ਇਸ ਵਿੱਚ ਟਕਰਾਉਣ ਵਾਲਾ ਵਹੀਕਲ ਬਹੁਤ ਜਿਆਦਾ ਤੇਜ਼ ਸਨ। ਹਾਦਸੇ ਵਿੱਚ ਨੁਕਸਾਨੀ ਕਾਰ ਦੇ ਬੁਰੀ ਤਰ੍ਹਾਂ ਨਾਲ 2 ਟੋਟੇ ਹੋਏ ਹਨ। ਇਸਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਇਕੱਠਾ ਕਰ ਦਿੱਤਾ ਹੈ, ਜਦਕਿ ਅਗਲਾ ਹਿੱਸਾ ਵੀ ਭੰਨਿਆ ਗਿਆ ਹੈ। ਕਾਰ ਨਾਲ ਟਕਰਾਉਣ ਵਾਲੇ ਵਹੀਕਲ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਕਰੀਬ ਰਾਤ 1 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।
ਪ੍ਰਤੱਖਦਰਸ਼ੀ ਲੋਕਾਂ ਨੇ ਘਟਨਾ ਬਾਰੇ ਦੱਸਿਆ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦ ਪਟਿਆਲਾ ਸਾਈਡ ਤੋਂ ਇੱਕ ਗੱਡੀ ਵਿੱਚ ਸਵਾਰ ਨੌਜਵਾਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ। ਇਸ ਘਟਨਾ ਵਿੱਚ 2 ਲੜਕਿਆਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ ਇੱਕ ਮੁੰਡਾ ਬਹੁਤ ਨਾਜ਼ੁਕ ਹਾਲਤ ਵਿੱਚ ਹੈ। ਲੋਕਾਂ ਵੱਲੋਂ ਇਹਨਾਂ ਨੂੰ ਮੌਕੇ ਤੋਂ ਚੁੱਕਿਆ ਗਿਆ। ਜਦਕਿ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਰਨਾਲਾ ਵਿਖੇ ਕੰਮ ਕਰਦੇ ਹਨ, ਜਦਕਿ ਰਹਿਣ ਵਾਲੇ ਸਮਾਣਾ ਦੇ ਹਨ, ਜੋ ਸੈਲੂਨ ਉੱਤੇ ਕੰਮ ਕਰਦੇ ਸਨ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੜੀ:- ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਪਣੀ ਕਾਰ ਵਿੱਚ ਬਰਨਾਲਾ ਤੋਂ ਧਨੌਲਾ ਨੇੜੇ ਇੱਕ ਰਜਵਾੜਾ ਢਾਬੇ ਉੱਤੇ ਰੋਟੀ ਖਾਣ ਆਏ ਸਨ, ਵਾਪਸੀ ਵੇਲੇ ਇਹਨਾਂ ਨੌਜਵਾਨਾ ਨਾਲ ਇਹ ਹਾਦਸਾ ਵਾਪਰਿਆ ਹੈ। ਧਨੌਲਾ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੜ ਗਈ ਹੈ। ਇਹਨਾਂ ਵਿੱਚੋਂ ਮਰਨ ਵਾਲੇ ਨੌਜਵਾਨਾ ਵਿੱਚ ਕਰਨ ਸਿੰਘ ਉਮਰ 19 ਸਾਲ ਵਾਸੀ ਤ੍ਰੇਹ (ਪਟਿਆਲਾ) ਅਤੇ ਗੋਲੂ ਵਾਸੀ ਕੈਥਲ ਸ਼ਾਮਲ ਹਨ, ਜਦਕਿ ਹੈਪੀ ਪਿੰਡ ਭੇਡਪੁਰੀ (ਪਟਿਆਲਾ) ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ਼ ਹੈ।