ETV Bharat / state

ਚੋਰ ਗਿਰੋਹ ਦੇ 12 ਮੈਂਬਰ ਕਾਬੂ - ਮੋਬਾਈਲ

ਬਰਨਾਲਾ ਪੁਲਿਸ ਵੱਲੋਂ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਕੋਲੋਂ ਗੱਡੀ, ਗਹਿਣੇ ਅਤੇ ਕੁੱਝ ਮੋਬਾਈਲ (Mobile) ਬਰਾਮਦ ਕੀਤੇ ਗਏ ਹਨ।

ਚੋਰ ਗਿਰੋਹ ਦੇ 12 ਮੈਂਬਰ ਕਾਬੂ
ਚੋਰ ਗਿਰੋਹ ਦੇ 12 ਮੈਂਬਰ ਕਾਬੂ
author img

By

Published : Aug 21, 2021, 11:08 AM IST

ਬਰਨਾਲਾ: ਸ਼ਹਿਰ ਵਿੱਚ ਆਏ ਦਿਨ ਲੁੱਟ-ਖੋਹ ਅਤੇ ਚੋਰੀਆਂ ਦੀਆਂ ਵਧਦੀਆਂ ਵਾਰਦਾਤਾਂ ਉੱਤੇ ਕਾਬੂ ਪਾਉਣ ਲਈ ਬਰਨਾਲਾ ਪੁਲਿਸ ਨੇ ਮੁਸਤੈਦੀ ਵਧਾਈ ਹੋਈ ਹੈ। ਪੁਲਿਸ ਵੱਲੋਂ ਰਾਤ ਸਮੇਂ ਗਸ਼ਤ ਅਤੇ ਨਾਕਾਬੰਦੀਆਂ ਕੀਤੀਆ ਹੋਈਆ ਹਨ। ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ।

ਚੋਰ ਗਿਰੋਹ ਦੇ 12 ਮੈਂਬਰ ਕਾਬੂ

ਪੁਲਿਸ ਅਧਿਕਾਰੀ ਬ੍ਰਜਮੋਹਨ ਨੇ ਦੱਸਿਆ ਹੈ ਕਿ ਬਰਨਾਲਾ (Barnala) ਸ਼ਹਿਰ ਵਿੱਚ ਵਧਦੀਆਂ ਚੋਰੀਆਂ ਦੀਆਂ ਵਾਰਦਾਤ ਨੂੰ ਰੋਕਣ ਲਈ ਪੂਰੇ ਜ਼ਿਲ੍ਹੇ ਭਰ ਵਿੱਚ ਰਾਤ ਨਾਕਾਬੰਦੀ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਹੈ ਕਿ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਤੋਂ ਹਜ਼ਾਰਾਂ ਰੁਪਏ ਦੀ ਕੇਬਲ ਤਾਰ ਇੱਕ ਛੋਟਾ ਟੈਂਪੂ ਗੱਡੀ, ਸੋਨਾ ਚਾਂਦੀ ਦੇ ਗਹਿਣੇ ਅਤੇ ਕੁੱਝ ਮੋਬਾਇਲ (Mobile) ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੀਆਂ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:'ਕਲੋਨਾਈਜ਼ਰ ਦਾ ਲਾਈਸੈਂਸ ਰੱਦ ਕੀਤਾ ਜਾਵੇ'

ETV Bharat Logo

Copyright © 2024 Ushodaya Enterprises Pvt. Ltd., All Rights Reserved.