ਅੰਮ੍ਰਿਤਸਰ: ਇਹ ਗੱਲ ਪਿਛਲੇ ਕੁਝ ਅਰਸੇ ਤੋਂ ਲੁਕੀ ਨਹੀਂ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਡਾਵਾਡੋਲ ਹੈ ਤੇ ਥਾਂ-ਥਾਂ 'ਤੇ ਕਤਲ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਹੋ ਰਹੀਆ ਹਨ। ਇਸੇ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਹਲਕਾ ਮਜੀਠਾ ਦੇ ਪਿੰਡ ਚਾਚੋਵਾਲੀ ਦਾ ਹੈ, ਜਿੱਥੇ 22 ਸਾਲਾ ਨੌਜਵਾਨ ਦਾ ਕਥਿੱਤ ਰੂਪ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਦੌਰਾਨ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਕਿ ਉਹਨਾਂ ਦਾ ਪੁੱਤਰ ਜੋਬਨ ਪ੍ਰੀਤ ਮੋਟਰ ਸਾਈਕਲ ਰਿਪੇਅਰ ਦ ਕੰਮ ਕਰਦਾ ਸੀ ਤੇ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਕੁਝ ਦੇਰ ਬਾਅਦ ਇੱਕ ਲੜਕਾ ਉਸਨੂੰ ਘਰੋ ਬੁਲਾ ਕੇ ਲੈ ਗਿਆ, ਜਦੋਂ ਰਾਤ ਘਰ ਵਾਪਿਸ ਨਾ ਆਇਆ ਤਾਂ ਅਸੀਂ ਉਸਦੀ ਖੋਜ ਕੀਤੀ, ਪਰ ਸਵੇਰੇ ਸਮੇਂ ਪਿੰਡ ਦੇ ਬਾਹਰ ਖੇਤਾਂ ਚੋਂ ਉਸਦੀ ਲਾਸ਼ ਮਿਲੀ। ਜਿਸ ਦਾ ਬੁਰੀ ਤਰ੍ਹਾਂ ਸਿਰ ਕੁਚਲਿਆ ਹੋਇਆ ਸੀ, ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਉਸਦਾ ਕਤਲ ਕੋਈ ਭਾਰੀ ਚੀਜ਼ ਮਾਰ ਕੇ ਕੀਤਾ ਗਿਆ ਹੈ।
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਜੋ ਅਸਲ ਮੁਲਜ਼ਮ ਹਨ, ਉਹਨਾਂ ਨੂੰ ਨਹੀਂ ਫੜ ਰਹੀ, ਬਲਕਿ ਸਾਡੇ ਕੁਝ ਪਰਿਵਾਰ ਦੇ ਨੌਜਵਾਨਾਂ ਨੂੰ ਫੜ ਕੇ ਲੈ ਗਈ ਹੈ। ਉਹਨਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੀਆਂ ਕਿਹਾ ਕਿ ਜੇਕਰ ਪੁਲਿਸ ਨੇ ਸਾਨੂੰ ਇੰਨਸਾਫ਼ ਨਾ ਦਿੱਤਾ ਤਾਂ ਸਾਨੂੰ ਇੰਨਸਾਫ਼ ਲੈਣ ਵਾਸਤੇ ਮਜਬੂਰਨ ਥਾਣਾ ਕੱਥੂਨੰਗਲ ਥਾਣੇ ਦੇ ਬਾਹਰ ਧਰਨਾ ਦੇਣਾ ਪਵੇਗਾ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ, ਜੋਬਨਪ੍ਰੀਤ ਤੇ ਹੋਰ ਕੁਝ ਅਣਪਛਾਤੇ ਆਪਸ ਵਿੱਚ ਤਾਸ਼ ਖੇਡ ਰਹੇ ਸਨ, ਜਿਸੇ ਇਹਨਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਗਿਆ। ਜਿਸ 'ਤੇ ਇਹਨਾਂ ਨਾਲ ਕੁਝ ਅਣਪਛਾਤੇ ਸਨ, ਉਹਨਾਂ ਵੱਲੋ ਜੋਬਨਪ੍ਰੀਤ ਦੇ ਸਿਰ ਵਿੱਚ ਇੱਟਾਂ ਮਾਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਵੀ ਚੱਲਦੀ ਆ ਰਹੀ ਹੈ, ਉਹ ਵੀ ਕਾਰਨ ਇਸ ਦੇ ਕਤਲ ਦਾ ਹੋ ਸਕਦਾ ਹੈ, ਫਿਲਹਾਲ ਆਰੋਪੀ ਅਜੇ ਫਰਾਰ ਹੈ, ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਹੈਰਾਨੀਜਨਕ ! ਕੁਲਚਿਆ ਦੀ ਆੜ ਵਿੱਚ ਚਿੱਟਾ ਵੇਚਣ ਵਾਲੇ ਦੋ ਵਿਅਕਤੀ ਕਾਬੂ