ਅੰਮ੍ਰਿਤਸਰ : ਪੰਜਾਬ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਅੰਮ੍ਰਿਤਸਰ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਬਜੀਤ ਸਿੰਘ ਹੈਰੀ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਨਸ਼ੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਸਰਬਜੀਤ ਨੇ ਗਲੇ ਵਿੱਚ ਇੱਕ ਬੈਨਰ ਪਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤੇ ਤੇ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ। (youth Protest against drug)
ਵਿਧਾਇਕਾਂ ਦੀ ਸ਼ਹਿ 'ਤੇ ਵਿਕਦੈ ਨਸ਼ਾ : ਸਰਬਜੀਤ ਸਿੰਘ ਹੈਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਹੀ ਕਈ ਵਾਰ ਨਸ਼ਾਂ ਵੇਚਣ ਵਾਲੇ ਤਸਕਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਰੰਗੇ ਹੱਥੀ ਫੜਵਾਇਆ ਵੀ ਹੈ, ਪਰ ਪੁਲਿਸ ਦੀ ਢਿੱਲੀ ਕਾਰਗੁਜਾਰੀ ਸਕਦਾ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਹੁੰਦਾ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵਿਧਾਇਕਾਂ ਦੀ ਸ਼ਹਿ ਹੇਠ ਹੀ ਨਸ਼ੇ ਦਾ ਵਪਾਰ ਹੋ ਰਿਹਾ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ, ਪਰ ਮੈਂ ਜਾਨ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਡਟਿਆ ਹੋਇਆ ਹਾਂ।
- G20 Summit 1st Day : ਜੀ-20 ਸੰਮੇਲਨ ਦਾ ਪਹਿਲਾਂ ਦਿਨ ਰਿਹਾ ਸਫ਼ਲ, ਪੀਐਮ ਮੋਦੀ ਨੇ ਕਿਹਾ- ਸਬਕਾ ਸਾਥ, ਸਬਕਾ ਵਿਕਾਸ
- G20 Summit: ਭਾਰਤ 'ਚ G20 Summit 2023 ਦੀ ਸਫਲਤਾ ਦੇ ਕੀ ਸਨ ਕਾਰਨ, ਇੱਥੇ ਸਮਝੋ...
- Uddhav on Ram Temple Inauguration: ‘ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇੱਕ ਵਾਰ ਫਿਰ ਹੋ ਸਕਦੀ ਹੈ 'ਗੋਧਰਾ ਵਰਗੀ' ਘਟਨਾ’
ਜਾਨ ਵੀ ਚਲੇ ਜਾਵੇ ਤਾਂ ਕੋਈ ਗਮ ਨਹੀਂ : ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਇਹ ਜ਼ਿੰਦਗੀ ਮੈਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਲਗਾ ਦਿੱਤੀ ਹੈ ਅਤੇ ਇਸ ਵਿੱਚ ਮੇਰੀ ਜਾਨ ਵੀ ਚਲੇ ਜਾਵੇ ਤਾਂ ਕੋਈ ਗਮ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਦੀ ਵੀਡੀਓ ਸਾਹਮਣੇ ਆਈ ਹੈ, ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਪ੍ਰਸ਼ਾਸਨ ਦੀਆਂ ਨਜ਼ਰਾਂ ਹੇਠ ਦੀ ਨਸ਼ਾ ਵਿੱਕ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਾਡੇ ਝੂਠੇ ਸਾਬਤ ਹੋ ਰਹੇ ਹਨ ਤੇ ਪੰਜਾਬ ਵਿੱਚ ਨਸ਼ੇ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ।
ਨੌਜਵਾਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ: ਦੱਸਣਯੋਗ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਤੇ ਨਸ਼ੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਹਨਾਂ ਵਿੱਚ ਲੜਕੇ ਤੇ ਲੜਕੀਆਂ ਨਸ਼ੇ ਦੀ ਲੋਰ ਵਿੱਚ ਦਿਖਾਈ ਦਿੰਦੇ ਹਨ, ਪਰ ਪ੍ਰਸ਼ਾਸਨ ਤੇ ਸਰਕਾਰ ਇਸ ਸਬੰਧੀ ਕੋਈ ਐਕਸ਼ਨ ਨਹੀਂ ਲੈ ਰਹੀ ਹੈ, ਸਿਰਫ਼ ਗੱਲ੍ਹਾਂ ਕਰਕੇ ਹੀ ਸਾਰਿਆ ਜਾ ਰਿਹਾ ਹੈ।