ਇਹ ਜਿਹੜਾ ਟਰੈਕਟਰ ਟਰਾਲੀ ਤੁਸੀਂ ਵੇਖ ਰਹੇ ਹੋ ਸ਼ਾਇਦ ਹੀ ਕਦੇ ਤੁਸੀਂ ਦੇਖਿਆ ਹੋਵੇ। ਇਕ ਵਾਰ ਦੇਖ ਕੇ ਤੁਸੀ ਸ਼ਾਇਦ ਹੀ ਇਸ ਨਾਲ ਸੈਲਫੀ ਲੈਣ ਤੋਂ ਆਪਣੇ ਆਪ ਨੂੰ ਰੋਕ ਪਾਓ। ਇਸ ਟਰੈਕਟਰ ਦੇ ਪਿੱਛੇ ਟਰਾਲੀ ਲੱਗੀ ਹੈ ਜਿਸ ਦੇ ਉੱਪਰ ਬੈਠਣ ਲਈ ਅਤਿ ਆਧੁਨਿਕ ਕੁਰਸੀਆਂ ਲੱਗੀਆ ਹੋਈਆਂ ਹਨ ਅਤੇ ਨਾਲ ਹੀ ਇਸ ਦੇ ਟਾਇਰ ਇੰਨੇ ਵੱਡੇ ਹਨ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਵੋਗੇ।
ਇਸ ਟਰੈਕਟਰ ਨੂੰ ਮੋਡੀਫ਼ਾਈ ਕਰਵਾਉਣ ਲਈ ਸਾਰਾ ਸਮਾਨ ਵੈਨਕੁਵਰ ਤੋ ਮੰਗਵਾਇਆ ਗਿਆ। ਇਸ ਦੇ ਮਾਲਿਕ ਹਰਿੰਦਰ ਸਿੰਘ ਜੌਹਲ ਦਾ ਕਹਿਣਾ ਹੈ ਕਿ ਉਸ ਨੂੰ ਇਸ ਤਰ੍ਹਾ ਦੇ ਟਰੈਕਟਰ ਦਾ ਸ਼ੌਂਕ ਸੀ ਅਤੇ ਸ਼ੌਂਕ ਦੇ ਅੱਗੇ ਕਿਸੇ ਚੀਜ਼ ਦਾ ਮੁੱਲ ਨਹੀਂ ਹੁੰਦਾ।
ਹਰਿੰਦਰ ਸਿੰਘ ਜੌਹਲ ਦੇ ਭਾਣਜੇ ਦਾ ਕਹਿਣਾ ਹੈ ਕਿ ਉਹ ਵੈਨਕੁਵਰ ਰਹਿੰਦਾ ਹੈ ਅਤੇ ਉਸ ਨੂੰ ਟਰੈਕਟਰ ਟਰਾਲੀ 'ਤੇ ਬੈਠ ਕੇ ਕਾਫੀ ਖੁਸ਼ੀ ਹੁੰਦੀ ਹੈ। ਉਸ ਨੇ ਦੱਸਿਆ ਕਿ ਇੱਕ ਵਾਰ ਜਿਹੜਾ ਇਸ ਟਰੈਕਟਰ ਟਰਾਲੀ ਨੂੰ ਵੇਖ ਲੈਂਦਾ ਹੈ ਉਹ ਸੈਲਫੀ ਲੈਣ ਤੋਂ ਬਗੈਰ ਨਹੀਂ ਰਹਿੰਦਾ।