ਅੰਮ੍ਰਿਤਸਰ: ਸੋਸ਼ਲ ਮੀਡੀਆ (Social media) ‘ਤੇ ਆਏ ਦਿਨ ਹੀ ਤਸਵੀਰਾਂ ਸਾਹਮਣੇ ਆਉਂਦਿਆਂ ਹਲਕੀ ਅਵਾਰਾ ਪਸ਼ੂਆਂ ਦੀ ਚਪੇਟ ‘ਚ ਰਾਹਗੀਰ ਆ ਜਾਂਦੇ ਹਨ। ਜਿਸ ਨਾਲ ਰਾਹਗੀਰ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ, ਪਰ ਅਵਾਰਾ ਪਸ਼ੂਆਂ ‘ਤੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਕੰਟਰੋਲ ਨਹੀਂ ਕੀਤਾ। ਜਿਸ ਦੇ ਚਲਦੇ ਅਵਾਰਾ ਪਸ਼ੂ ਖੁੱਲ੍ਹੇਆਮ ਸੜਕਾਂ ‘ਤੇ ਘੁੰਮਦੇ ਵੀ ਦਿਖਾਈ ਦਿੰਦੇ ਹਨ, ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਕਿ ਦੇ ਗੁਮਟਾਲਾ ਚੌਂਕ (Gumtala Chowk) ਨਜ਼ਦੀਕ ਰਾਤ ਦੇ ਸਮੇਂ ਆਵਾਰਾ ਪਸ਼ੂ ਦੀ ਚਪੇਟ ‘ਚ ਆਉਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਰੁਨ ਸਰੀਨ ਨਾਮਕ ਨੌਜਵਾਨ ਨੇ ਦੱਸਿਆ ਕਿ ਜਿਸ ਨੌਜਵਾਨ ਦਾ ਐਕਸੀਡੈਂਟ (Accident of youth) ਹੋਇਆ, ਉਸ ਦਾ ਨਾਮ ਅਭਿਸ਼ੇਕ ਅਤੇ ਐਤਵਾਰ ਰਾਤ ਉਹ ਕਿਸੇ ਆਪਣੇ ਨਿੱਜੀ ਕੰਮ ਗੁਮਟਾਲੇ ਨੂੰ ਜਾ ਰਿਹਾ ਸੀ ਅਤੇ ਗੁਮਟਾਲੇ ਨਜ਼ਦੀਕ ਰਾਤ ਨੂੰ ਸਟਰੀਟ ਲਾਈਟ ਨਾ ਹੋਣ ਕਰਕੇ ਇਕਦਮ ਸੜਕ ਦੇ ਵਿਚਕਾਰ ਅਵਾਰਾ ਗਾਂ ਆ ਗਈ, ਜਿਸ ਨਾਲ ਅਭਿਸ਼ੇਕ ਨਾਮਕ ਨੌਜਵਾਨ ਦਾ ਐਕਸੀਡੈਂਟ ਹੋਇਆ ਜੋ ਕਿ ਹੁਣ ਉਹ ਆਈ.ਸੀ.ਯੂ. ਵਿੱਚ ਦਾਖ਼ਲ ਜ਼ਿੰਦਗੀ ਮੌਤ ਦੀ ਲੜਾਈ (The battle of life and death) ਲੜ ਰਿਹਾ ਹੈ।
ਇਸ ਦੌਰਾਨ ਵਰੁਣ ਸਰੀਨ ਨੇ ਸਰਕਾਰ ਪਾਸੋਂ ਗੁਹਾਰ ਲਗਾਈ ਕਿ ਸਰਕਾਰ ਪੀੜਤ ਨੌਜਵਾਨ ਦਾ ਇਲਾਜ ਕਰਾਏ, ਉਨ੍ਹਾਂ ਕਿਹਾ ਕਿ ਸਰਕਾਰਾਂ ਕਾਓ ਸੈੱਸ ਦੇ ਨਾਂ ‘ਤੇ ਲੱਖਾਂ ਦਾ ਟੈਕਸ ਲੈ ਰਹੀ ਹੈ, ਪਰ ਗਾਵਾਂ ਦੀ ਸਾਂਭ ਸੰਭਾਲ ਨਹੀਂ ਕਰ ਰਹੀ ਉਨ੍ਹਾਂ ਨੇ ਸਰਕਾਰ ਪਾਸੋਂ ਗੁਹਾਰ ਲਗਾਈ ਕਿ ਸਰਕਾਰ ਪੀੜਤ ਪਰਿਵਾਰ ਦੀ ਮਦਦ ਕਰੇ ਤੇ ਉਸ ਨੌਜਵਾਨ ਦਾ ਇਲਾਜ ਕਰਵਾਏ, ਉਨ੍ਹਾਂ ਕਿਹਾ ਕਿ ਨੌਜਵਾਨ ਦੇ ਬਚਣ ਦੇ ਚਾਂਸ ਵੀ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦਾ ਇਕ ਆਪਰੇਸ਼ਨ ਹੋ ਚੁੱਕਾ ਹੈ ਅਤੇ ਇਕ ਅਪ੍ਰੇਸ਼ਨ ਹੋਣਾ ਅਜੇ ਬਾਕੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਦੀ ਮਦਦ ਕਰਨ।
ਇਹ ਵੀ ਪੜ੍ਹੋ:ਮਾਣਹਾਨੀ ਮਾਮਲੇ ’ਚ ਕੰਗਨਾ ਰਣੌਤ ਨੇ ਖੜਕਾਇਆ ਹਾਈਕੋਰਟ ਦਾ ਦਰਵਾਜਾ