ਅੰਮ੍ਰਿਤਸਰ: ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਵੱਲੋਂ ਅੱਜ ਇਸ ਸਾਲ ਫਰਵਰੀ-ਮਾਰਚ ਵਿੱਚ ਅਫ਼ਗਾਨਿਤਸਾਨ ਵਿੱਚ ਭੇਜੀ ਕਣਕ ਦੀ ਖਰੀਦ, ਟੈਸਟਿੰਗ ਅਤੇ ਢੋਆ ਢੁਆਈ ਦੀ ਪ੍ਰਕਿਆ ਨੂੰ ਸਮਝਣ ਲਈ ਮੈ:ਐਲ.ਟੀ ਫੂਡਜ਼ ਲਿਮਟਿਡ ਦੇ ਨਾਲ ਪੀ.ਪੀ.ਪੀ ਮੋਡ ਦੁਆਰਾ ਨਿਰਮਿਤ ਪਿੰਡ ਮੂਲੇ ਚੱਕ, ਭਗਤਾਂਵਾਲਾ ਵਿਖੇ 50 ਹਜ਼ਾਰ ਮੀਟਿਰਿਕ ਟਨ ਸਮਰੱਥਾ ਵਾਲੇ ਪਨਗਰੇਨ ਸਟੀਲ ਸਿਲੋਜ਼ ਵਿੱਚ ਸਟੋਰ ਕੀਤੇ ਭੰਡਾਰਨ ਨੂੰ ਜਾਨਣ ਲਈ ਲਈ ਦੌਰਾ ਕੀਤਾ ਗਿਆ।
ਇਸ ਟੀਮ ਵਿੱਚ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਢੇਰਾ ਅਤੇ ਡਾ. ਸ਼ਰੂਤੀ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿਖੇ ਸਪਾਲਾਈ ਕੀਤੀ ਗਈ, ਕਣਕ ਦੀ ਗੁਣਵੱਤਾ ਬਹੁਤ ਹੀ ਵਧੀਆ ਸੀ ਅਤੇ ਉਹ ਇਸ ਤਕਨੀਕ ਨੂੰ ਡਬਲਯੂ.ਐਫ.ਪੀ ਵੱਲੋਂ ਵੀ ਅਪਣਾਇਆ ਜਾਵੇਗਾ। ਉਹ ਇਸ ਪ੍ਰਕਿਆ ਨੂੰ ਸਮਝਣ ਲਈ ਇੱਥੇ ਆਏ ਹਨ।
ਉਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ ਬਾਰੇ ਵੀ ਟੀਮ ਮੁਲਾਂਕਣ ਕਰੇਗੀ। ਉਨਾਂ ਦੱਸਿਆ ਕਿ ਅਫਗਾਨਿਸਤਾਨ ਵਿਖੇ ਭੇਜੀ ਗਈ ਕਣਕ ਦੀ ਗੁਣਵੱਤਾ ਤੋਂ ਉਹ ਬਹੁਤ ਸੰਤੁਸ਼ਟ ਹਨ ਅਤੇ ਭਾਰਤ ਵਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਇਹ ਕਣਕ ਪ੍ਰਦਾਨ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਪਹੁੰਚਾਈ ਗਈ ਸੀ।
ਇਸ ਮੌਕੇ ਡਬਲਯੂ.ਐਫ.ਪੀ. ਟੀਮ ਵਲੋਂ ਸਾਰੇ ਸਟੋਰਜ਼ ਦਾ ਜਾਇਜਾ ਲਿਆ ਗਿਆ ਅਤੇ ਢੋਆ ਢੁਆਈ ਦੀ ਪ੍ਰਕ੍ਰਿਆ ਤੋਂ ਲੈ ਕੇ ਟੈਸਟਿੰਗ ਤੱਕ ਦੀ ਪ੍ਰਕ੍ਰਿਆ ਨੂੰ ਦੇਖ ਕੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਖੁਰਾਕ ਤੇ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ, ਡਾ. ਅੰਜੂਮਨ ਭਾਸਕਰ ਨੇ ਵਫ਼ਦ ਨੂੰ ਕਣਕ ਦੇ ਸਟੋਰੇਜ ਦੇ ਪ੍ਰਬੰਧਾਂ ਦੇ ਬਾਰੇ ਵਿਸਥਾਰ ਨਾਲ ਦੱਸਿਆ।