ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਵਿਆਹੁਤਾ ਵੱਲੋਂ ਖੁਦਕੁਸ਼ੀ (Marital suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪਤਾ ਲੱਗਾ ਹੈ ਕਿ ਵਿਆਹੁਤਾ ਦੇ ਆਈਲੈਟਸ (IELTS) ‘ਚੋਂ ਬੈਂਡ ਘੱਟ ਆਉਣ ਕਰਕੇ ਉਸਦੇ ਸਹੁਰੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।
ਇਹ ਵੀ ਪੜੋ: ਰਣਜੀਤ ਕਤਲ ਕੇਸ: ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ ਹੋਈ ਉਮਰਕੈਦ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਅੰਮ੍ਰਿਤਸਰ ਫੁੱਲਾਂਵਾਲਾ ਚੌਕ (Amritsar Phullanwala Chowk) ਦੇ ਰਹਿਣ ਵਾਲੇ ਨੌਜਵਾਨ ਨਾਲ ਵਿਆਹੀ ਸੀ ਅਤੇ ਆਈਲੈਟਸ (IELTS) ‘ਚੋਂ ਲੜਕੀ ਦੇ ਨੰਬਰ ਘੱਟ ਆਉਣ ਕਰਕੇ ਹਮੇਸ਼ਾ ਹੀ ਉਸ ਦਾ ਘਰਵਾਲਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ‘ਤੇ ਤਾਅਨੇ ਮਿਹਣੇ ਮਾਰਦਾ ਸੀ, ਆਖਰ ਦੁਖੀ ਹੋ ਕੇ ਲੜਕੀ ਨੇ ਖੁਦਕੁਸ਼ੀ (Suicide) ਕਰ ਲਈ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਦੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ (Suicide) ਕੀਤੀ ਹੈ ਜਦਕਿ ਲੜਕੀ ਗਰਭਵਤੀ ਵੀ ਸੀ ਅਤੇ ਹੁਣ ਉਸਦੇ ਸਹੁਰੇ ਪਰਿਵਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸਹੁਰਿਆਂ ਤੋਂ ਤੰਗ ਪਰੇਸ਼ਾਨ ਆ ਕੇ ਖ਼ੁਦਕੁਸ਼ੀ (Suicide) ਕਰ ਲਈ ਗਈ ਹੈ। ਉਨ੍ਹਾਂ ਵੱਲੋਂ ਮਾਮਲੇ ਦਰਜ ਕਰਕੇ ਮ੍ਰਿਤਕ ਲੜਕੀ ਦੇ ਪਤੀ ਨੂੰ ਵੀ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।