ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਣੇ ਪਿੰਡ ਜਲੂਪੁਰ ਖੈੜਾ ਤੋਂ ਆਪਣੇ ਸਿੰਘਾਂ ਦੇ ਨਾਲ ਅਜਨਾਲੇ ਲਈ ਰਵਾਨਾ ਹੋਏ ਹਨ। ਉਨ੍ਹਾਂ ਦੇ ਨਾਲ ਵੱਡਾ ਕਾਫਿਲਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਤੂਫਾਨ ਸਿੰਘ ਦੀ ਗ੍ਰਿਫਤਾਰੀ ਅਤੇ ਜਿਹੜਾ ਤਸ਼ੱਦਦ ਕੀਤਾ ਗਿਆ ਹੈ। ਉਸਦੇ ਖ਼ਿਲਾਫ ਇਹ ਸਾਰਾ ਕਾਫਿਲਾ ਅਜਨਾਲੇ ਥਾਣੇ ਦਾ ਘੇਰਾਓ ਤੇ ਗ੍ਰਿਫਤਾਰੀਆਂ ਦੇਣ ਲਈ ਜਾ ਰਿਹਾ ਹੈ।
ਨਾਜ਼ਾਇਜ ਪਰਚੇ ਰੱਦ ਕਰਨ ਦੀ ਮੰਗ: ਰਵਾਨਗੀ ਤੋਂ ਪਹਿਲਾਂ ਮੀਡੀਆ ਦੇ ਰੁਬਰੂ ਹੁੰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ 150 ਦੇ ਕਰੀਬ ਸਾਥੀਆਂ ਦੇ ਜਥੇ ਨਾਲ ਅਜਨਾਲਾ ਰਵਾਨਗੀ ਕੀਤੀ ਜਾ ਰਹੀ ਹੈ, ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਸਾਥੀ ਤੂਫਾਨ ਸਿੰਘ ਨੂੰ ਨਜਾਇਜ ਤਸ਼ੱਦਦ ਕਰਕੇ ਕੋਰੇ ਕਾਗਜ਼ ਉੱਤੇ ਦਸਖਤ ਕਰਵਾ ਕੇ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸਾਥੀਆ ਉੱਤੇ ਨਾਜਾਇਜ ਪਰਚੇ ਕਰਕੇ ਬੰਦ ਨਾ ਕੀਤੇ ਗਏ ਤਾਂ ਫਿਰ ਜਥੇਬੰਦੀ ਆਪਣੇ ਹਿਸਾਬ ਨਾਲ ਕੰਮ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਰੋਕਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਿਆਸ ਪੁਲ ਉੱਤੇ ਵੀ ਸੰਗਤ ਨੂੰ ਰੋਕਿਆ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਵਾਲੀਆਂ ਜਥੇਬੰਦੀਆ ਨੂੰ ਵੀ ਪੁਲੀਸ ਪ੍ਰਸ਼ਾਸਨ ਰੋਕ ਕੇ ਤੰਗ ਕਰ ਰਹੀ ਹੈ।
ਇਹ ਵੀ ਪੜ੍ਹੋ: Bhagwant Mann Tweet's on Amit Ratan Arrest : ਬਠਿੰਡਾ ਰਿਸ਼ਵਤ ਕਾਂਡ 'ਚ ਆਪ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ, ਸੀਐਮ ਮਾਨ ਨੇ ਕੀਤਾ ਟਵੀਟ
ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ: ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੀਤੀਆਂ ਜਾਣ ਵਾਲੀਆਂ ਨਾਜਾਇਜ ਕਾਰਵਾਈਆਂ ਨੂੰ ਨਾ ਰੋਕਿਆ ਗਿਆ ਤਾਂ ਉਹ ਆਪਣੇ ਹਿਸਾਬ ਨਾਲ ਪ੍ਰਦਰਸ਼ਨ ਕਰਕੇ ਇਸਦਾ ਹੱਲ ਲੱਭਣਗੇ। ਪ੍ਰਸ਼ਾਸਨ ਏਜੰਸੀਆ ਦੇ ਨਾਲ ਮਿਲ ਉਨ੍ਹਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਵਲੋ ਫਿਲਹਾਲ ਗੱਲ ਕਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਵਾਲੇ ਸਿੰਘਾਂ ਨੂੰ ਪੁਲਿਸ ਵਲੋਂ ਘੇਰਨ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਭੜਕੇ ਸਿੰਘਾਂ ਨੇ ਪੁਲਿਸ ਉੱਤੇ ਤਿੱਖੇ ਸ਼ਬਦ ਵਰਤਦਿਆ ਕਿਹਾ ਕਿ ਜਿਵੇਂ ਪੁਲਿਸ ਹਰ ਸਿੰਘ ਨੂੰ ਘੇਰ ਰਹੀ ਹੈ ਉਸੇ ਤਰਾਂ ਨਸ਼ੇ ਦੇ ਸੌਦਾਗਰਾ ਨੂੰ ਘੇਰੇ ਤਾਂ ਪੰਜਾਬ ਵਿਚੋ ਮਰ ਰਹੀ ਜਵਾਨੀ ਨੂੰ ਠੱਲ੍ਹ ਪੈ ਸਕਦੀ ਹੈ।