ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਘੇਰਾਓ ਕੀਤਾ ਗਿਆ। ਅੱਜ ਸਾਂਝਾ ਮੋਰਚਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਸੋਨੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਮੁੱਖ ਮੰਤਰੀ ਆਪਣੇ ਕੀਤੇ ਵਾਅਦੇ ਨੂੰ ਯਾਦ ਕਰ ਸਾਨੂੰ ਬਣਦੇ ਹੱਕ ਦਿੰਦਿਆਂ ਸਾਂਝਾ ਮੋਰਚਾ ਤੇ ਯੂਟੀ ਮੁਲਜ਼ਮਾਂ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ।
ਇਸ ਮੌਕੇ ਗੱਲਬਾਤ ਕਰਦਿਆਂ ਕਨਵੀਨਰ ਆਗੂ ਗੁਰਜੀਤ ਸਿੰਘ ਬਾਜਵਾ ਨੇ ਕਿਹਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਨੂੰ ਇਹ ਕਿਹ ਕੇ ਹੌਸਲਾ ਦਿੱਤਾ ਗਿਆ ਸੀ ਕਿ ਤੁਹਾਡੀਆਂ ਤਨਖਾਵਾਂ ਤੇ ਮੇਰੀ ਕੋਠੀ ਵਿੱਚ ਕੰਮ ਕਰ ਰਹੇ ਮਾਲੀ ਨਾਲੋਂ ਵੀ ਘੱਟ ਹਨ।
ਸੂਬਾ ਸਰਕਾਰ ਦੇ ਚਾਰ ਸਾਲ ਬੀਤਣ 'ਤੇ ਵੀ ਉਨ੍ਹਾਂ ਨੇ ਸਾਡੀ ਸਾਰ ਨਹੀਂ ਲਈ। ਜਿਸਦੇ ਚਲਦੇ ਅੱਜ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹਾਂ। ਬੀਤੇ ਸਮੇਂ ਵਿੱਚ ਵੀ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਦੌਰਾਨ ਵੀ ਸਿੱਖਿਆ ਮੰਤਰੀ ਵੱਲੋਂ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰ ਅੱਜ ਤੱਕ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕੀਤਾ ਗਿਆ। ਜਿਸ ਦੇ ਚਲਦੇ ਅੱਜ ਅਸੀਂ ਪੰਜਾਬ ਦੇ 12 ਮੰਤਰੀਆਂ ਦੀਆਂ ਕੋਠੀਆਂ ਦਾ ਘੇਰਾਓ ਕਰ ਉਨ੍ਹਾਂ ਨੂੰ ਆਪਣੀਆਂ ਮੰਗਾ ਸਬੰਧੀ ਮੰਗ ਪੱਤਰ ਦੇਣ ਆਏ ਹਾਂ ਤੇ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਆਏ ਹਾਂ। ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ 29 ਤਾਰੀਕ ਨੂੰ ਪਟਿਆਲੇ ਕੈਪਟਨ ਦੇ ਮਹਿਲ ਦਾ ਵੱਡੇ ਪੱਧਰ 'ਤੇ ਘੇਰਾਓ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ:ਸਾਬਕਾ DGP ਸੁਮੇਧ ਸੈਣੀ ਦੇ ਪੱਲੇ ਪਈ ਇੱਕ ਹੋਰ ਮੁਸੀਬਤ !
ਇਸ ਮੌਕੇ ਕੈਬਿਨੇਟ ਮੰਤਰੀ ਸੋਨੀ ਦੇ ਚੰਡੀਗੜ੍ਹ ਹੋਣ ਦੇ ਚਲਦੇ ਉਨ੍ਹਾਂ ਦੇ ਘਰੋਂ ਵਿਕਾਸ ਸੋਨੀ ਵੱਲੋਂ ਮੰਗ ਪੱਤਰ ਲੈ ਕੇ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾ ਸਰਕਾਰ ਤੱਕ ਭੇਜਿਆਂ ਜਾਣਗੀਆਂ।