ਅੰਮ੍ਰਿਤਸਰ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਸਥਿਤ ਪ੍ਰਸਿੱਧ ਕਸਬਾ ਰਈਆ ਵਿੱਚ ਕਿਸੇ ਅਣਪਛਾਤੇ ਵਿਅਕਤੀ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਰਈਆ ਵਿੱਚ ਰਾਮ ਲੀਲਾ ਕਮੇਟੀ (Ram Leela Committee in Raya) ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਸਟੇਜ਼ 'ਤੇ ਅੱਜ ਵੀਰਵਾਰ ਤੜਕਸਾਰ 4 ਵਜੇ ਦੇ ਕਰੀਬ ਕਥਿਤ ਤੌਰ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਸਟੇਜ ਉੱਤੇ ਲੱਗੇ ਪਰਦੇ, ਮੈਟ, ਚਾਦਰਾਂ ਆਦਿ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈਅ ਲਿਆ।
ਮੁਸਤੈਦੀ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ: ਇਸ ਦੌਰਾਨ ਸਟੇਜ ਉੱਤੇ ਸੁੱਤੇ ਕਰੀਬ ਸੱਤ-ਅੱਠ ਲੋਕਾਂ ਨੂੰ ਜਦੋਂ ਕੁੱਝ ਸੜਨ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੇਖਿਆ ਕਿ ਸਟੇਜ ਨੂੰ ਅੱਗ ਲੱਗ ਚੁੱਕੀ ਸੀ, ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਦੌਰਾਨ ਨੌਜਵਾਨਾਂ ਵੱਲੋਂ ਮੁਸਤੈਦੀ ਨਾਲ ਅੱਗ ਉੱਤੇ ਕਾਬੂ ਪਾਇਆ (Got the fire under control) ਗਿਆ। ਜਾਣਕਾਰੀ ਸਾਂਝੇ ਕਰਦਿਆਂ ਸ਼੍ਰੀ ਰਾਮ ਲੀਲਾ ਕਮੇਟੀ ਰਈਆ ਦੇ ਪ੍ਰਧਾਨ ਬਰਿੰਦਰ ਗੋਰੀ ਨੇ ਦੱਸਿਆ ਕਿ ਰਾਤ ਰਾਮ ਲੀਲਾ ਦੀ ਸਮਾਪਤੀ ਤੋਂ ਬਾਅਦ ਉਹ ਅਤੇ ਬਾਕੀ ਦੇ ਪਾਤਰ ਕਰੀਬ ਤਿੰਨ ਵਜੇ ਸੌਂ ਗਏ। ਇਸ ਦੌਰਾਨ ਕਰੀਬ ਚਾਰ ਵਜੇ ਅਚਾਨਕ ਕੁੱਝ ਜਲਣ ਦੀ ਬਦਬੂ ਆਉਣ ਉੱਤੇ ਉਨ੍ਹਾਂ ਦੇਖਿਆ ਕਿ ਸਟੇਜ ਉੱਤੇ ਅੱਗ ਲੱਗ ਚੁੱਕੀ ਹੈ। ਇਸ ਦੌਰਾਨ ਸਟੇਜ ਦੇ ਕਲਾਕਾਰਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।
- Amritsar-Hyderabad Direct Flight: 3 ਘੰਟੇ 'ਚ ਫਲਾਈਟ ਰਾਹੀਂ ਅੰਮ੍ਰਿਤਸਰ ਤੋਂ ਹੈਦਰਾਬਾਦ ਪਹੁੰਚਣਗੇ ਯਾਤਰੀ, ਏਅਰ ਇੰਡਆ ਐਕਸਪ੍ਰੈੱਸ ਡਾਇਰੈਕਟ ਫਲਾਈਟ ਕਰੇਗਾ ਸ਼ੁਰੂ
- Transgender Community Disappointed: ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਟਰਾਂਸਜੈਂਡਰ ਭਾਈਚਾਰਾ ਨਿਰਾਸ਼, ਰੱਖੀ ਵੱਡੀ ਮੰਗ ?
- Nitin Gadkari Amritsar Visit : ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਆਉਣਗੇ ਅੰਮ੍ਰਿਤਸਰ, ਦਿੱਲੀ-ਕੱਟੜਾ ਹਾਈਵੇ ਦੇ ਨਰੀਖਣ ਮਗਰੋਂ ਸੱਚਖੰਡ ਵਿਖੇ ਟੇਕਣਗੇ ਮੱਥਾ
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ: ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਅੱਗ ਨਾਲ ਮਾਲੀ ਨੁਕਸਾਨ ਜ਼ਰੂਰ ਹੋਇਆ ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਸਟੇਜ ਦਾ ਸਮਾਨ ਸੜ ਜਾਣ ਕਾਰਨ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ (Loss of 50 thousand rupees) ਹੋਇਆ ਹੈ। ਇਸ ਸਬੰਧੀ ਤੜਕਸਾਰ ਸ਼੍ਰੀ ਰਾਮ ਲੀਲਾ ਕਮੇਟੀ ਰਈਆ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਿਸ ਵੀ ਵਿਅਕਤੀ ਵੱਲੋਂ ਕਥਿਤ ਤੌਰ ਉੱਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਮੇਟੀ ਮੈਂਬਰ ਅਨੁਸਾਰ ਪੁਲਿਸ ਵੱਲੋਂ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ।