ਮੋਗਾ: ਸਿਆਣੇ ਅਕਸਰ ਕਹਿੰਦੇ ਹਨ ਕਿ ਲੋੜ ਤੋਂ ਵੱਧ ਖਾਣਾ ਤੇ ਸਨਮਾਨ ਕਿਸੇ ਕਿਸੇ ਨੂੰ ਹੀ ਹਜ਼ਮ ਹੁੰਦਾ ਹੈ। ਕੁਝ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਐਨਆਰਆਈ ਪਰਿਵਾਰ ਨੇ ਪੂਰਾ ਮਾਨ ਸਨਮਾਨ ਦਿੱਤਾ ਅਤੇ ਨਾਲ ਹੀ ਹਰ ਤਰ੍ਹਾਂ ਦੀ ਸਹੂਲਤ ਵੀ ਦਿੱਤੀ, ਪਰ ਸ਼ਾਇਦ ਇਹ ਸਭ ਘਰ ਦੀ ਮੁਲਾਜ਼ਮਾਂ ਸਤਨਾਮ ਕੌਰ ਨੂੰ ਹਜ਼ਮ ਨਹੀਂ ਹੋਇਆ ਅਤੇ ਉਸ ਨੇ ਆਪਣੇ ਹੀ ਮਾਲਿਕਾਂ ਨਾਲ ਵਿਸ਼ਵਾਸ ਘਾਤ ਕਰਦਿਆਂ ਘਰ ਵਿੱਚੋਂ 12 ਤੋਲੇ ਸੋਨਾ ਅਤੇ ਇੱਕ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ।
ਨੌਕਰਾਨੀ ਨੇ ਘਰ 'ਚ ਕੀਤੀ ਚੋਰੀ
ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਸਮਾਲਸਰ ਦਾ ਵਿਅਕਤੀ ਰਣਦੀਪ ਸਿੰਘ ਸੰਧੂ ਹਾਂਗਕਾਂਗ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਘਰੋਂ ਸੋਨਾ ਅਤੇ ਨਕਦੀ ਚੋਰੀ ਹੋ ਗਈ ਹੈ ਅਤੇ ਕਿਹਾ ਸੀ ਕਿ ਸਾਨੂੰ ਸ਼ੱਕ ਹੈ ਕਿ ਘਰ 'ਚ ਕੰਮ ਕਰਨ ਵਾਲੀ ਔਰਤ ਸਤਨਾਮ ਕੌਰ ਨੇ ਹੀ ਘਰ ਵਿੱਚੋਂ ਚੋਰੀ ਕੀਤੀ ਹੈ। ਔਰਤ ਨੇ ਘਰ 'ਚੋਂ 12 ਤੋਲੇ ਸੋਨਾ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕੀਤੀ ਹੈ । ਉਥੇ ਹੀ ਚੋਰੀ ਹੋਣ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਘਰ ਦੀ ਮੁਲਾਜ਼ਮਾਂ ਸਤਨਾਮ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਾਬਾ ਸਿੱਦੀਕੀ ਕਤਲ ਕੇਸ 'ਚ ਹੋਇਆ ਵੱਡਾ ਖੁਲਾਸਾ, ਸੁਣੋ ਕੀ ਸੀ ਪਲਾਨ ਏ ਅਤੇ ਬੀ?
ਮੁਲਾਜ਼ਮਾਂ ਤੋਂ ਖੁਸ਼ ਹੋਇਆ ਠੇਕੇਦਾਰ, ਦਿਵਾਲੀ ਦੇ ਤੋਹਫੇ 'ਚ ਆਪਣੇ ਮਿਸਤਰੀਆਂ ਨੂੰ ਵੰਡੀਆਂ ਇਲੈਕਟ੍ਰਿਕ ਸਕੂਟੀਆਂ
ਮੀਤ ਹੇਅਰ ਦੀ ਰਿਹਾਇਸ਼ ਬਣੀ ਸੰਘਰਸ਼ਾਂ ਦਾ ਕੇਂਦਰ ਬਿੰਦੂ, ਦੋ ਦਿਨਾਂ 'ਚ 9 ਜੱਥੇਬੰਦੀਆਂ ਨੇ ਲਾਏ ਧਰਨੇ
ਪਰਿਵਾਰ ਨਾਲ ਵਿਦੇਸ਼ ਘੁੰਮਣ ਵੀ ਗਈ ਸੀ ਮੁਲਜ਼ਮ ਔਰਤ
ਡੀਐਸਪੀ ਨੇ ਦੱਸਿਆ ਕਿ ਮਾਲਿਕ ਨੇ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਆਪਣੇ ਮੁੰਡੇ ਸੰਦੀਪ ਸਿੰਘ ਦੀਆਂ ਦੋਵੇਂ ਧੀਆਂ ਦੀ ਦੇਖ-ਭਾਲ ਕਰਨ ਲਈ ਸਤਨਾਮ ਕੌਰ ਨੂੰ ਹਾਂਗਕਾਂਗ ਵੀ ਲੈ ਕੇ ਗਏ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਵਾਪਸ ਆਏ ਸੀ। ਇਸ ਤੋਂ ਬਾਅਦ ਹੁਣ ਵੀ ਉਨ੍ਹਾਂ ਨੇ ਸਤਨਾਮ ਕੌਰ ਨੂੰ ਧੀਆਂ ਦੀ ਦੇਖਭਾਲ ਲਈ ਸਮਾਲਸਰ ਵਿਖੇ ਘਰ 'ਚ ਰੱਖਿਆ ਹੋਇਆ ਸੀ। ਹਾਲਾਂਕਿ ਕੁਝ ਦਿਨਾਂ ਤੋਂ ਉਹ ਘਰ ਨਹੀਂ ਆ ਰਹੀ ਸੀ ਅਤੇ ਟਾਲ ਮਟੋਲ ਕਰਦੀ ਰਹੀ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਤਨਾਮ ਕੌਰ ਨੂੰ ਚੋਰੀ ਕੀਤੇ ਸਾਮਾਨ 12 ਤੋਲੇ ਸੋਨਾ ਅਤੇ 70 ਹਜ਼ਾਰ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।