ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਨਿਯਮਤ ਕਪਤਾਨ ਰੋਹਿਤ ਸ਼ਰਮਾ ਆਸਟਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਪਹਿਲੇ ਟੈਸਟ ਲਈ ਉਪਲਬਧ ਨਹੀਂ ਰਹਿੰਦੇ ਹਨ, ਤਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਨੂੰ ਪਰਥ 'ਚ ਸ਼ੁਰੂ ਹੋਵੇਗਾ।
ਜਸਪ੍ਰੀਤ ਬੁਮਰਾਹ ਕਰਨਗੇ ਕਪਤਾਨੀ
ਇਸ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ 'ਚ ਪ੍ਰੈੱਸ ਕਾਨਫਰੰਸ ਦੌਰਾਨ ਗੰਭੀਰ ਨੇ ਕਿਹਾ, 'ਬੁਮਰਾਹ ਉਪ-ਕਪਤਾਨ ਹੈ, ਜੇਕਰ ਰੋਹਿਤ ਉਪਲਬਧ ਨਹੀਂ ਹੈ, ਤਾਂ ਉਹ ਪਰਥ 'ਚ ਕਪਤਾਨੀ ਕਰਨਗੇ।'
ਗੌਤਮ ਗੰਭੀਰ ਮੁਤਾਬਕ ਹਾਲਾਂਕਿ ਰੋਹਿਤ ਸ਼ਰਮਾ ਫਿਲਹਾਲ ਟੀਮ ਦੇ ਨਾਲ ਨਹੀਂ ਹਨ, ਪਰ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਹਰ ਨਹੀਂ ਕੀਤਾ ਗਿਆ ਹੈ। ਗੰਭੀਰ ਨੇ ਟੀਮ ਦੇ ਦੂਜੇ ਬੈਚ ਦੇ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ, 'ਫਿਲਹਾਲ ਕੋਈ ਪੁਸ਼ਟੀ ਨਹੀਂ ਹੈ, ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਥਿਤੀ ਕੀ ਹੋਵੇਗੀ। ਉਮੀਦ ਹੈ ਕਿ ਉਹ ਉਪਲਬਧ ਹੋਵੇਗਾ, ਪਰ ਸਾਨੂੰ ਸੀਰੀਜ਼ ਦੀ ਸ਼ੁਰੂਆਤ 'ਚ ਸਭ ਕੁਝ ਪਤਾ ਲੱਗ ਜਾਵੇਗਾ।'
CAPTAIN JASPRIT BUMRAH 📢
— Johns. (@CricCrazyJohns) November 11, 2024
- Gambhir confirms if Rohit Sharma is not available then Bumrah will lead Team India. pic.twitter.com/NHUsU5wc1K
ਕੇਐਲ ਰਾਹੁਲ ਜਾਂ ਅਭਿਮਨਿਊ ਈਸ਼ਵਰਨ ਹੋਣਗੇ ਓਪਨਿੰਗ ਵਿਕਲਪ
ਭਾਰਤੀ ਟੀਮ ਦੋ ਵੱਖ-ਵੱਖ ਬੈਚਾਂ 'ਚ ਆਸਟ੍ਰੇਲੀਆ ਲਈ ਰਵਾਨਾ ਹੋ ਰਹੀ ਹੈ, ਜਿਸ 'ਚ ਪਹਿਲਾ ਬੈਚ 10 ਨਵੰਬਰ ਨੂੰ ਰਵਾਨਾ ਹੋਵੇਗਾ ਅਤੇ ਦੂਜਾ ਬੈਚ ਅੱਜ ਰਵਾਨਾ ਹੋਵੇਗਾ। ਰੋਹਿਤ ਦੇ ਉਪਲਬਧ ਨਾ ਹੋਣ 'ਤੇ ਗੰਭੀਰ ਨੇ ਓਪਨਿੰਗ ਲਈ ਆਪਣੇ ਵਿਕਲਪਾਂ ਦੇ ਨਾਂ ਵੀ ਦੱਸੇ ਹਨ। ਉਸ ਨੇ ਕਿਹਾ ਹੈ ਕਿ ਅਭਿਮਨਿਊ ਈਸ਼ਵਰਨ ਅਤੇ ਕੇਐੱਲ ਰਾਹੁਲ ਦੋਵੇਂ ਟੀਮ 'ਚ ਹਨ ਅਤੇ ਓਪਨਿੰਗ ਵਿਕਲਪ ਦੇ ਰੂਪ 'ਚ ਅੱਗੇ ਆਉਣ ਲਈ ਤਿਆਰ ਹਨ।
ਗੰਭੀਰ ਨੇ ਕਿਹਾ, 'ਜ਼ਾਹਿਰ ਹੈ (ਅਭਿਮਨਿਊ) ਈਸ਼ਵਰਨ ਅਤੇ ਕੇਐੱਲ (ਰਾਹੁਲ) ਵੀ ਹਨ। ਇਸ ਲਈ ਜੇਕਰ ਰੋਹਿਤ ਉਪਲਬਧ ਨਹੀਂ ਹੁੰਦਾ ਹੈ, ਤਾਂ ਅਸੀਂ ਪਹਿਲੇ ਟੈਸਟ ਮੈਚ ਦੇ ਨੇੜੇ ਫੈਸਲਾ ਲਵਾਂਗੇ। ਵਿਕਲਪ ਹਨ, ਅਜਿਹਾ ਨਹੀਂ ਹੈ ਕਿ ਕੋਈ ਵਿਕਲਪ ਨਹੀਂ ਹਨ, ਟੀਮ ਵਿੱਚ ਬਹੁਤ ਸਾਰੇ ਮੌਕੇ ਹਨ।
Gautam Gambhir said, " kl rahul and abhimanyu easwaran are the opening options for us if rohit sharma isn't available". pic.twitter.com/0EEy0T0dZS
— Mufaddal Vohra (@mufaddal_vohra) November 11, 2024
ਪਰਥ ਵਿੱਚ ਅਭਿਆਸ ਕੈਂਪ ਲਗਾਇਆ ਜਾਵੇਗਾ
ਦੱਸ ਦੇਈਏ ਕਿ ਇਸ ਦੀਆਂ ਤਿਆਰੀਆਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਰਤੀ ਟੀਮ ਨੇ ਪਰਥ ਵਿੱਚ ਇੱਕ ਕੈਂਪ ਲਗਾਇਆ ਹੈ, ਜਿਸ ਵਿੱਚ ਭਾਰਤ ਏ ਟੀਮ ਦੇ ਖਿਡਾਰੀ ਹਿੱਸਾ ਲੈਣਗੇ। ਅਭਿਆਸ ਮੈਚ ਦੀ ਬਜਾਏ, ਪ੍ਰਬੰਧਨ ਨੇ ਸੈਂਟਰ-ਵਿਕਟ ਅਭਿਆਸ ਦੀ ਚੋਣ ਕੀਤੀ ਹੈ, ਤਾਂ ਜੋ 4 ਟੈਸਟ ਮੈਚਾਂ ਦੇ ਸਖ਼ਤ ਮੁਕਾਬਲੇ ਤੋਂ ਪਹਿਲਾਂ ਚੰਗੀ ਤਿਆਰੀ ਕੀਤੀ ਜਾ ਸਕੇ।