ਅੰਮ੍ਰਿਤਸਰ: ਅੱਜ ਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Transport Minister Nitin Gadkari) ਗੁਰੂ ਨਗਰੀ ਅੰਮ੍ਰਿਤਸਰ ਦੇ ਦੌਰੇ ਲਈ ਪਹੁੰਚਣਗੇ। ਇਸ ਮੌਕੇ ਟਰਾਂਸਪੋਰਟ ਮੰਤਰੀ ਸਭ ਤੋਂ ਪਹਿਲਾਂ ਬਹੁ-ਉਮੀਦੀ ਪ੍ਰਾਜੈਕਟ ਦਿੱਲੀ ਤੋਂ ਕਟੜਾ ਲਈ ਬਣ ਰਹੇ ਐਕਸਪ੍ਰੈੱਸ ਵੇਅ ਦਾ ਨਿਰੀਖਣ (Inspection of expressway) ਕਰਨਗੇ। ਇਸ ਮੌਕੇ ਨਿਤਿਨ ਗਡਕਰੀ ਐਕਸਪ੍ਰੈੱਸ ਵੇਅ ਦਾ ਕੰਮ ਕਰਵਾ ਰਹੇ ਅਧਿਕਾਰੀਆਂ ਨਾਲ ਵੀ ਕੰਮ ਦੀ ਗਤੀ ਸਬੰਧੀ ਗੱਲਬਾਤ ਕਰ ਸਕਦੇ ਹਨ। ਦੱਸ ਦਈਏ ਇਸ ਐਕਸਪ੍ਰੈੱਸ ਵੇਅ ਦਾ ਕਿਸਾਨਾਂ ਵੱਲੋਂ ਕਈ ਵਾਰ ਵਿਰੋਧ ਵੀ ਕੀਤਾ ਗਿਆ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਰੋਡ ਲਈ ਉਨ੍ਹਾਂ ਦੀ ਜ਼ਮੀਨ ਨੂੰ ਐਕਵਾਇਰ ਤਾਂ ਕਰ ਲਿਆ ਗਿਆ, ਪਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਮੰਤਰੀ ਨਿਤਿਨ ਗਡਕਰੀ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਵੀ ਸੰਬੋਧਨ ਕਰਨਗੇ ਅਤੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ।
ਸੱਚਖੰਡ ਵਿਖੇ ਟੇਕਣਗੇ ਮੱਥਾ: ਆਪਣੇ ਦੌਰੇ ਦੌਰਾਨ ਦੇਸ਼ ਦੇ ਟਰਾਂਸਪੋਰਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਇਲਾਵਾ ਉਹ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕਰਨਗੇ। ਨਿਤਿਨ ਗਡਕਰੀ ਦੀ ਆਮਦ ਸਬੰਧੀ ਐੱਸਜੀਪੀਸੀ (SGPC) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਦੇ ਇਸ ਅਹਿਮ ਦੌਰੇ ਦੌਰਾਨ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ।
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
- Nasha Mukt Punjab Campaign: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ, ਬੱਚਿਆਂ ਨੇ ਲਿਆ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ, ਹੋਇਆ ਕ੍ਰਿਕਟ ਖੇਡ ਮੁਕਾਬਲਾ
- MLA disputed audio viral: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਦੀ ਕਥਿਤ ਆਡੀਓ ਵਾਇਰਲ, ਵਿਧਾਇਕ ਵੱਲੋਂ ਜੇਈ 'ਤੇ ਗੈਰ-ਕਾਨੂੰਨੀ ਕੰਮ ਲਈ ਪਾਇਆ ਜਾ ਰਿਹਾ ਦਬਾਓ
ਵਾਹਗਾ ਬਾਰਡਰ ਜਾਣਗੇ ਕੇਂਦਰੀ ਮੰਤਰੀ: ਜਾਣਕਾਰੀ ਮੁਤਾਬਿਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Transport Minister Nitin Gadkari ) ਅੱਜ ਸ਼ਾਮ ਨੂੰ ਆਪਣੇ ਦੌਰੇ ਦੌਰਾਨ ਅਟਾਰੀ ਵਿਖੇ ਬੀਐਸਐੱਫ ਦੀ ਰਿਟਰੀਟ ਸੈਰੇਮਨੀ ਵੀ ਵੇਖਣਗੇ। ਇਸ ਮੌਕੇ ਕੈਬਿਨਟ ਮੰਤਰੀ ਨਿਤਿਨ ਗਡਕਰੀ ਵੱਲੋ ਬੀਐੱਸਐੱਫ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਰਡਰ ਉੱਤੇ ਨਸ਼ੇ ਦੀ ਆਮਦ ਉੱਤੇ ਵੀ ਬੀਐੱਸਐੱਫ ਅਧਿਕਾਰੀਆਂ ਨਾਲ ਕੇਂਦਰੀ ਮੰਤਰੀ ਚਰਚਾ ਕਰ ਸਕਦੇ ਹਨ। ਨਿਤਿਨ ਗਡਕਰੀ ਦਾ ਇਹ ਦੌਰਾ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਦੌਰੇ ਉੱਤੇ ਵਿਰੋਧੀਆਂ ਦੀ ਵੀ ਤਿੱਖੀ ਨਜ਼ਰ ਬਣੇ ਰਹਿਣ ਦੀ ਉਮੀਦ।