ਅੰਮ੍ਰਿਤਸਰ: ਭਾਰਤ ਸਰਕਾਰ ਦੇ ਵਿਦੇਸ਼ ਸੈਕਟਰੀ (Foreign Secretary to the Government of India) ਹਰਸ਼ਵਰਧਨ ਸਰਿੰਗਲਾ ਵੱਲੋਂ ਆਪਣੇ ਆਫਿਸਲ ਡੈਲੀਗੇਸ਼ਨ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਵਿਦੇਸ਼ ਸੈਕਟਰੀ (Foreign Secretary) ਹਰਸ਼ਵਰਧਨ ਸਰਿੰਗਲਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਣ ‘ਤੇ ਮਨ ਨੂੰ ਬਹੁਤ ਹੀ ਖੁਸ਼ੀ ਅਤੇ ਸ਼ਾਂਤੀ ਦਾ ਅਨੁਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਇੱਥੇ ਸਾਰੇ ਹੀ ਧਰਮਾਂ ਅਤੇ ਹਰ ਵਰਗ ਦੇ ਲੋਕਾਂ ਦਾ ਸਮਾਨ ਤੌਰ ‘ਤੇ ਸਤਿਕਾਰ ਕੀਤਾ ਜਾਦਾ ਹੈ ਅਤੇ ਲੋਕ ਬਿਨ੍ਹਾਂ ਭੇਦਭਾਵ ਤੋਂ ਲੋਕ ਇੱਥੇ ਇੱਕੋਂ ਲਾਈਨ ਵਿੱਚ ਬੈਠ ਕੇ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਵਿੱਚ ਏਕਤਾ ਵੇਖਣ ਨੂੰ ਮਿਲਦੀ ਹੈ, ਜੋ ਸਾਡੀ ਸਾਰਿਆ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਨਤਮਸਤਕ ਹੁੰਦੇ ਇਹ ਇੱਕ ਅਦਭੁਤ ਦ੍ਰਿਸ਼ ਹੈ, ਜਿਸ ਨੂੰ ਸ਼ਬਦਾ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਅਧਿਕਾਰੀ (Information Officer) ਵੱਲੋਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਦਰਅਸਲ ਹਰਸ਼ਵਰਧਨ ਸਿੰਘਲਾ ਭਾਰਤ ਦੇ ਅਟਾਰੀ ਵਾਹਗਾ ਸਰਹੱਦ ‘ਤੇ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਵੱਲੋਂ ਭੇਜੀ 2500 ਮੀਟ੍ਰਿਕ ਟਨ ਕਣਕ ਦੇਣ ਲਈ ਪਹੁੰਚੇ ਸਨ, ਜਿੱਥੋਂ ਵਾਪਸੀ ਉਪਰੰਤ ਉਹ ਸਾਰੇ ਆਫਿਸਲ ਡੈਲੀਗੇਸ਼ਨ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਏ।
ਇਹ ਵੀ ਪੜ੍ਹੋ: ਚੰਡੀਗੜ੍ਹ ਸ਼ਹਿਰ ਦੀ ਬਿਜਲੀ ਗੁੱਲ, ਹਾਈਕੋਰਟ ਨੇ ਲਿਆ ਸੁਓ-ਮੋਟੋ !