ਅੰਮ੍ਰਿਤਸਰ: ਜ਼ਿਲ੍ਹੇ ਦੀ ਲਿਬਰਟੀ ਮਾਰਕਿਟ ਜੋ ਕਿ ਸਭ ਤੋਂ ਪੁਰਾਣੀ ਮਾਰਕੀਟ ਹੈ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤੋਂ ਅਤੇ ਪਿੰਡਾਂ ਤੋਂ ਲੋਕ ਲਿਬਰਟੀ ਮਾਰਕੀਟ ਵਿੱਚ ਆ ਕੇ ਸਾਮਾਨ ਖਰੀਦਦੇ ਹਨ। ਲਿਬਰਟੀ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਗਾਹਕਾਂ ਨੂੰ ਆਵਾਜ਼ ਮਾਰ ਕੇ ਆਪਣੇ ਸਾਮਾਨ ਦੇ ਸਸਤੇ ਰੇਟ ਦੱਸ ਕੇ ਆਪਣੇ ਵੱਲ ਆਕਰਸ਼ਿਤ ਵੀ ਕੀਤਾ ਜਾਂਦਾ ਹੈ ਜਿਸ ਕਰਕੇ ਦੁਕਾਨਦਾਰਾਂ ਦੀ ਆਪਸ ਵਿੱਚ ਝੜਪ ਵੀ ਹੋ ਜਾਂਦੀ ਹੈ।
ਅਜਿਹਾ ਹੀ ਮਾਮਲਾ ਇੱਕ ਵਾਰ ਫੇਰ ਅੰਮ੍ਰਿਤਸਰ ਦੀ ਲਿਬਰਟੀ ਮਾਰਕਿਟ ਵਿੱਚ ਦੇਖਣ ਨੂੰ ਮਿਲਿਆ ਜਦੋਂ ਦੋ ਦੁਕਾਨਦਾਰਾਂ ਵੱਲੋਂ ਗਾਹਕ ਨੂੰ ਆਪਣੀ ਦੁਕਾਨ ਦੇ ਲਿਜਾਣ ਦੇ ਲਈ ਸਾਮਾਨ ਦੀ ਸਸਤੇ ਤੋਂ ਸਸਤੇ ਰੇਟਾਂ ਵਿਚ ਆਵਾਜ਼ ਲਗਾਈ ਜਾ ਰਹੀ ਸੀ ਤਾਂ ਇਸ ਦੌਰਾਨ ਦੋਵੇਂ ਦੁਕਾਨਦਾਰ ਰਾਜੂ ਇਲੈਕਟ੍ਰੋਨਿਕ ਅਤੇ ਤਰਨਜੀਤ ਸਿੰਘ ਵਿਚਾਲੇ ਝਗੜਾ ਵੀ ਹੋ ਗਿਆ।
ਇਸ ਝਗੜੇ ਦੌਰਾਨ ਰਾਜੂ ਇਲੈਕਟ੍ਰੋਨਿਕਸ ਦੁਕਾਨ ਦੇ ਮਾਲਕ ਵੱਲੋਂ ਤਰਨਜੀਤ ਸਿੰਘ ਨਾਮਕ ਨੌਜਵਾਨ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਵਿੱਲੀ ਇਲੈਕਟ੍ਰੋਨਿਕਸ ਦੇ ਮਾਲਕ ਨੇ ਦੱਸਿਆ ਕਿ ਜਦੋਂ ਦੋਵੇਂ ਦੁਕਾਨਦਾਰਾਂ ਦਾ ਝਗੜਾ ਹੋਇਆ ਤਾਂ ਉੱਥੇ ਹੀ ਮੌਜੂਦ ਸੀ ਉਨ੍ਹਾਂ ਦੇਖਿਆ ਕਿ ਰਾਜੂ ਇਲੈਕਟ੍ਰੋਨਿਕ ਵਾਲੇ ਗ੍ਰਾਹਕ ਨੂੰ ਆਵਾਜ਼ਾਂ ਮਾਰ ਮਾਰ ਕੇ ਆਪਣੀ ਦੁਕਾਨ ਵੱਲ ਆਕਰਸ਼ਿਤ ਕਰ ਰਿਹਾ ਸੀ ਅਤੇ ਗ੍ਰਾਹਕ ਨੂੰ ਹੋਰ ਕਿਸੇ ਦੁਕਾਨ ਵੱਲ ਨਹੀਂ ਸੀ ਜਾਣ ਦੇ ਰਹੇ।
ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਰਾਜੂ ਇਲੈਕਟ੍ਰੋਨਿਕ ਦੇ ਮਾਲਕ ਅਤੇ ਉਸ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਕਰਿੰਦਿਆਂ ਵੱਲੋਂ ਤਰਨਜੀਤ ਸਿੰਘ ਨਾਮਕ ਨੌਜਵਾਨ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਰਾਜੂ ਇਲੈਕਟ੍ਰੋਨਿਕਸ ਵੱਲੋਂ ਤਰਨਜੀਤ ਸਿੰਘ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ। ਇਸ ਦੇ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਕ ਵਾਰ ਅਜਿਹਾ ਝਗੜਾ ਹੋ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਨੇ ਪੁਲੀਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ।
ਦੂਜੇ ਪਾਸੇ ਇਸ ਸਬੰਧੀ ਜਦੋਂ ਅੰਮ੍ਰਿਤਸਰ ਸਿਵਲ ਲਾਈਨ ਥਾਣੇ ਦੇ ਮੁੱਖ ਅਫ਼ਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਦੱਸਿਆ ਕਿ ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ ਵਿੱਚ ਦੋ ਧਿਰਾਂ ਦਾ ਝਗੜਾ ਹੋਇਆ ਜਿੰਨ੍ਹਾਂ ਦਾ ਨਾਮ ਤਰਨਜੀਤ ਸਿੰਘ ਅਤੇ ਰਾਜੂ ਇਲੈਕਟ੍ਰੋਨਿਕਸ ਹੈ ਅਤੇ ਤਰਨਜੀਤ ਸਿੰਘ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਹੈ ਜਿਸ ਵਿੱਚ ਕਿ ਤਰਨਜੀਤ ਸਿੰਘ ਦੀ ਰਾਜੂ ਇਲੈਕਟ੍ਰੋਨਿਕਸ ਵਾਲਿਆਂ ਨੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਜੋ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਨ੍ਹਾਂ ਤੱਥਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਾਬੂ