ਅੰਮ੍ਰਿਤਸਰ: ਕੈਨੇਡਾ ਵਿੱਚ ਪੈਸੇ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। 24 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸਵਰਗਵਾਸੀ ਰਣਜੀਤ ਸਿੰਘ ਜ਼ੋਹਲ ਜੰਡਿਆਲਾ ਗੁਰੂ ਦੇ ਪਿੰਡ ਵਾਂਡਾਲਾ ਜ਼ੋਹਲ ਦਾ ਰਹਿਣ ਵਾਲਾ ਸੀ।
ਗੁਰਪ੍ਰੀਤ ਸਿੰਘ ਤਿੰਨ ਸਾਲ ਪਹਿਲਾ ਸਟੱਡੀ ਬੇਸ 'ਤੇ ਕੈਨੇਡਾ ਗਿਆ ਸੀ। ਉੱਥੇ ਜਾ ਕੇ ਉਸ ਨੇ ਵਰਕ ਪਰਮਿਟ 'ਤੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ। 10 ਜਨਵਰੀ ਨੂੰ ਉਸ ਦੇ ਜਨਮ ਦਿਹਾੜੇ ਮੌਕੇ ਉਸ ਦੇ ਘਰ ਵਿੱਚ ਮਾਤਮ ਛਾ ਗਿਆ ਜਦੋਂ ਉਸ ਦੀ ਮੌਤ ਦੀ ਖ਼ਬਰ ਆਈ। ਓਸ ਨੇ ਕੈਨੇਡਾ ਜਾਣ ਲਈ ਆਪਣੀ ਸਾਰੀ ਜਮੀਨ ਗਹਿਣੇ ਰੱਖੀ ਸੀ। ਜਦੋਂ ਰੋਜ ਦੀ ਤਰਾਂ ਉਹ ਆਪਣੇ ਕੰਮ ਤੇ ਟਰਾਲਾ ਲੈ ਕੇ ਥਾਂਦਰਬੇਸ ਵਲ ਨੂੰ ਜਾ ਰਿਹਾ ਸੀ, ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਉਸ ਦੀ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਿਸ ਵਿੱਚ ਗੁਰਪ੍ਰੀਤ ਸਿੰਘ ਜੌਹਲ ਪਿੰਡ ਵਡਾਲਾ ਜੌਹਲ ਅਤੇ ਦੂਸਰਾ ਕਰਮਵੀਰ ਸਿੰਘ ਪਿੰਡ ਗ੍ਰੰਥ ਗੜ ਅਜਨਾਲਾ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਗੁਰਪ੍ਰੀਤ ਸਿੰਘ ਦੀ ਮਾਤਾ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਵਿਦੇਸ਼ ਤੋਂ ਮਗਵਾ ਕੇ ਦਿੱਤਿਆਂ ਜਾਣ।
ਇਹ ਵੀ ਪੜੋ- ਢੀਂਡਸਾ ਪਰਿਵਾਰ ਅਕਾਲੀ ਦਲ ਨੇ ਛੇਕਿਆ, ਜਾਣੋਂ ਬੈਠਕ ਦੀਆਂ ਅਹਿਮ ਗੱਲਾਂ