ਅੰਮ੍ਰਿਤਸਰ : ਬੀਐਸਐਫ ਬਟਾਲੀਅਨ 14 ਦੁਆਰਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ । ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ 12 ਵਜੇ ਦੇ ਕਰੀਬ ਬੀਓਪੀ ਮੀਆਂਵਾਲੀ ਉਤਾੜ ਵਿਖੇ ਭਾਰਤੀ ਜਵਾਨ ਬੀਪੀਓ 159/12-13 ਆਈਬੀ ਤੋਂ ਥੋੜ੍ਹੀ ਦੂਰੀ ਤੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਨੇ ਭਾਰਤ ਵੱਲ ਦੋ ਪਾਕਿਸਤਾਨੀ ਵੇਖੇ। ਤਰੁੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਛਗਿਛ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਅੱਜ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ।
ਬੀਐਸਐਫ ਦੇ ਉੱਚ ਅਧਿਕਾਰੀਆਂ ਦੁਆਰਾ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦਾ ਨਾਮ ਮੁਹੰਮਦ ਹੁਸੈਨ ਪੁੱਤਰ ਮੁਹੰਮਦ ਯਾਸੀਨ ਵਾਸੀ ਖਾਰਾ ਚੁੰਗੀ ਅਤੇ ਦੂਸਰੇ ਦਾ ਨਾਂ ਮੁਹੰਮਦ ਇਰਫਾਨ ਪੁੱਤਰ ਅਹਿਮਦ ਮੁਹੰਮਦ ਰਮਜਾਨ ਵਾਸੀ ਕੋਟ ਬੂਟੇਵਾਲਾ ਜ਼ਿਲ੍ਹਾ ਕਸੂਰ ਪਤਾ ਲੱਗਾ। ਦੇ ਰਹਿਣ ਵਾਲੇ ਹਨ ਤੇ ਖਾਦ ਦੀ ਦੁਕਾਨ ਤੇ ਕੰਮ ਕਰਦੇ ਹਨ ਖਾਦ ਦੀਆਂ ਬੋਰੀਆਂ ਲੈ ਕੇ ਉਹ ਪਾਕਿਸਤਾਨੀ ਸਰਹੱਦ ਦੇ ਖੇਤ ਵਿੱਚ ਛੱਡਣ ਆਏ ਸਨ ਅਤੇ ਪਿਆਸ ਲੱਗਣ ਕਾਰਨ ਪਾਣੀ ਪੀਣ ਲਈ ਸਾਹਮਣੇ ਲੱਗੀ ਬੰਬੀ ਤੇ ਆ ਗਏ ਜੋ ਕਿ ਇੰਡੀਆ ਦੀ ਹੱਦ ਵਿੱਚ ਹੈ ਅਤੇ ਪਾਣੀ ਪੀਣ ਲੱਗ ਪਏ ਗਸ਼ਤ ਦੌਰਾਨ ਬੀਐਸਐਫ ਦੇ ਜਵਾਨਾਂ ਦੀ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਕੁਝ ਪਾਕਿਸਤਾਨੀ ਕਰੰਸੀ ਇਕ ਮੋਬਾਇਲ ਫੋਨ ਅਤੇ ਖੇਤੀ ਸਟੋਰ ਦੇ ਬਿੱਲ ਪ੍ਰਾਪਤ ਹੋਏ ਦੋਨਾਂ ਦੀ ਉਮਰ ਕਰੀਬ 14 ਅਤੇ 17ਸਾਲ ਹੈ
ਦੋਵੇਂ ਪਾਕਿਸਤਾਨੀ ਨਾਗਰਿਕਾਂ ਦੀ ਪੁੱਛਗਿੱਛ ਤੋਂ ਉਨ੍ਹਾਂ ਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਤਰੁੰਤ ਬੀ ਓ ਪੀ ਮੀਆਂਵਾਲ ਬੁਲਾਇਆ ਮਾਂ ਬਾਪ ਨੇ ਆ ਕੇ ਬੱਚਿਆਂ ਦੀ ਪਛਾਣ ਕੀਤੀ ਅਤੇ ਦੱਸਿਆ ਕਿ ਇਹ ਦੁਕਾਨ ਤੋਂ ਖਾਦ ਛੱਡਣ ਲਈ ਇੱਥੇ ਆਏ ਸਨ ਅਤੇ ਅਣਜਾਣੇ ਵਿੱਚ ਹੀ ਆਈ ਬੀ ਨੂੰ ਪਾਰ ਕਰ ਗਏ ਅਤੇ ਭਾਰਤ ਦੀ ਹੱਦ ਅੰਦਰ ਆ ਗਏ ਇਸ ਦੌਰਾਨ ਬੀ ਐੱਸ ਐੱਫ ਦੇ ਅਧਿਕਾਰੀਆਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਉਨ੍ਹਾਂ ਦੋਵੇਂ ਨਬਾਲਿਗ ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਮਾਂ ਬਾਪ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਕੇਪਸ਼ਨ ਪਾਕਿਸਤਾਨੀ ਨਾਗਰਿਕਾਂ ਦੀ ਫੋਟੋ ਅਤੇ ਮਿਲਿਆ ਹੋਇਆ ਸਾਮਾਨ ।