ETV Bharat / state

ਮਹਿਲਾਵਾਂ ਨੂੰ ਹਜ਼ਾਰ ਰੁਪਏ ਲਈ ਕਰਨਾ ਹੋਵੇਗਾ ਇੰਤਜ਼ਾਰ, ਸਪੀਕਰ ਸੰਧਵਾਂ ਦਾ ਵੱਡਾ ਬਿਆਨ

author img

By

Published : May 13, 2022, 7:35 PM IST

ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ ਮਿਲਣ ਵਾਲੇ ਹਜਾਰ ਰੁਪਏ ਬਾਰੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਸਾਹਮਣੇ ਆਇਆ ਹੈ| ਇਸ ਬਿਆਨ 'ਚ ਉਨ੍ਹਾਂ ਖਜਾਨਾ ਖਾਲੀ ਹੋਣ ਦੀ ਗੱਲ ਕਹਿ ਹੈ |

Thousand of rupees will be paid when the treasury is empty now: Sandhwan

ਅੰਮ੍ਰਿਤਸਰ: ਪੰਜਾਬ ਵਿਧਾਨ ਸਭ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਫ ਕੀਤਾ ਹੈ ਕਿ ਪੰਜਾਬ ਦਾ ਖਜ਼ਾਨਾ ਹਜੇ ਖਾਲੀ ਹੈ ਜਦ ਭਰੇਗਾ ਉਦੋਂ ਹੀ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ -ਹਜ਼ਾਰ ਰੁਪਏ ਮਿਲਣਗੇ। ਸੰਧਵਾਂ ਨੇ ਇਸ ਬਿਆਨ ਤੋਂ ਉਨ੍ਹਾਂ ਔਰਤਾਂ ਨੂੰ ਨਿਰਾਸ਼ਾ ਜ਼ੁਰੂਰ ਹੋਵੇਗੀ ਜੋ 1000 ਰੁਪਏ ਹਰ ਮਹੀਨੇ ਮਿਲਣ ਦਾ ਇੰਤਜ਼ਾਰ ਕਰ ਰਹੀਆਂ ਸਨ।

ਸੰਧਵਾਂ ਸ਼ੁੱਕਰਵਾਰ ਨੂੰ ਅਮ੍ਰਿਤਸਰ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਆਏ ਸਨ। ਜਦੋ ਉਨ੍ਹਾਂ ਵਲੋਂ ਇਹ ਬਿਆਨ ਦਿੱਤਾ ਗਿਆ। ਦੱਸ ਦਈਏ ਕਿ ਆਪ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਇਹ ਗਰੰਟੀ ਦਿੱਤੀ ਗਈ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ 18 ਸਾਲ ਤੋਂ ਉਪਰ ਹਰ ਔਰਤ ਨੂੰ ਹਜਾਰ ਰੁਪਏ ਮਹੀਨੇ ਦੇ ਦਿੱਤੇ ਜਾਣਗੇ।

ਸੰਧਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਨਾਲ ਗੱਲਬਾਤ ਹੋਈ ਹੈ, ਪਰ ਫਿਲਹਾਲ ਪਿਛਲੀਆਂ ਸਰਕਾਰਾਂ ਨੇ ਖ਼ਜਾਨਾ ਖਾਲੀ ਕਰ ਦਿੱਤਾ ਹੈ ਪਰ ਜਿਵੇ ਹੀ ਇਸ ਵਿਚ ਪੈਸੇ ਆਉਂਦੇ ਹਨ ਆਪ ਸਰਕਾਰ ਆਪਣਾ ਕੀਤਾ ਹੋਇਆ ਵਾਇਦਾ ਜਰੂਰ ਪੂਰਾ ਕਰੇਗੀ।

ਇਹ ਵੀ ਪੜ੍ਹੋ : ਖਾਲਿਸਤਾਨੀ ਝੰਡੇ ਲਗਾਉਣ ਵਾਲੇ ਸ਼ਰਾਰਤੀ ਅਨਸਰ ਗ੍ਰਿਫ਼ਤਾਰ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.