ਅੰਮ੍ਰਿਤਸਰ: ਅੱਜ ਦੇ ਸਮੇਂ ’ਚ ਲੋਕ ਆਨਲਾਈਨ ਸ਼ੋਪਿੰਗ ਜਿਆਦਾ ਕਰਨ ਲੱਗੇ ਹਨ। ਇਸ ਦੌਰਾਨ ਠੱਗੀ ਤੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਸ਼ਹੂਰ ਕੋਰੀਅਰ ਸਰਵਿਸ ਫਲਿੱਪਕਾਰਟ ’ਚ ਕੰਮ ਕਰਦਾ ਸੀ। ਜਦੋਂ ਵੀ ਫਲਿੱਪਕਾਰਟ ਕੰਪਨੀ ਦਾ ਜਦੋਂ ਵੀ ਕੋਰੀਅਰ ਆਉਂਦਾ ਸੀ ਉਸ ਚੋਂ ਮੋਬਾਇਲ ਅਤੇ ਹੋਰ ਇਲੈਕਟ੍ਰੋਨਿਕ ਚੀਜ਼ਾਂ ਗਾਇਬ ਮਿਲੀਆਂ ਸੀ। ਜਦੋਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਨੌਜਵਾਨ ’ਤੇ ਨਜ਼ਰ ਰੱਖੀ ਜਿਸਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ।
ਦੱਸ ਦਈਏ ਕਿ ਪੁਲਿਸ ਨੇ ਨੌਜਵਾਨ ਚੋਰ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੇ ਪਹਿਲਾਂ ਵੀ ਸ਼ਰਾਬ ਨਾਲ ਜੁੜੇ ਕਈ ਅਪਰਾਧਿਕ ਮਾਮਲੇ ਦਰਜ ਹਨ। ਵਿਅਕਤੀ ਫਲਿੱਪਕਾਰਟ ਕੰਪਨੀ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਅਤੇ ਹੁਣ ਇਸ ਵੱਲੋਂ ਦੂਜੀ ਕੰਪਨੀ ਦੇ ਵਿੱਚ ਜੁਆਇਨਿੰਗ ਕੀਤੀ ਜਾਣੀ ਸੀ ਪਰ ਇਸ ਨੂੰ ਅਸੀਂ ਰੰਗੇ ਹੱਥੀਂ ਫੜ ਲਿਆ। ਫਿਲਹਾਲ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਿਲ ਕਰ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਨੂੰ ਕਈ ਖੁਲਾਸੇ ਹੋਣ ਦਾ ਖਦਸ਼ਾ ਹੈ।
ਇਹ ਵੀ ਪੜੋ: ਪਤਨੀ ਤੋਂ ਤੰਗ ਪਤੀ ਨੇ ਕੀਤੀ ਖੁਦਕੁਸ਼ੀ, ਲਿਖਿਆ ਸੁਸਾਇਡ ਨੋਟ