ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਕਾਰਨ ਹਰ ਰੋਜ਼ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਜਿਸ ਕਾਰਨ ਸ਼ਮਸ਼ਾਨ ਘਾਟ ਚ ਕਾਫੀ ਮ੍ਰਿਤਕ ਦੇਹਾਂ ਸਸਕਾਰ ਲਈ ਪਹੁੰਚ ਰਹੀਆਂ ਹਨ। ਇਸ ਦੌਰਾਨ ਇਹ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਬਾਲਣ ਦੀ ਕਾਫੀ ਕਮੀ ਆ ਰਹੀ ਹੈ ਜਾਂ ਫਿਰ ਬਾਲਣ ਖਤਮ ਹੋ ਰਿਹਾ ਹੈ ਜਾਂ ਫਿਰ ਮਹਿੰਗੇ ਰੇਟ ’ਤੇ ਮਿਲ ਰਿਹਾ। ਦੂਜੇ ਪਾਸੇ ਜ਼ਿਲ੍ਹੇ ਦੇ ਸ਼ਮਸ਼ਾਨ ਘਾਟ ਈਟੀਵੀ ਭਾਰਤ ਦੀ ਟੀਮ ਵੱਲੋਂ ਦੁਰਗਿਆਣਾ ਸ਼ਿਵਪੁਰੀ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਗਿਆ।
ਸ਼ਮਸ਼ਾਨਘਾਟ ’ਚ ਨਹੀਂ ਹੈ ਬਾਲਣ ਦੀ ਘਾਟ
ਇਸ ਦੌਰਾਨ ਦੇਖਿਆ ਗਿਆ ਕਿ ਸ਼ਿਵਪੁਰੀ ਸ਼ਮਸ਼ਾਨਘਾਟ ਚ ਬਾਲਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕਾਫੀ ਮਾਤਰਾਂ ਚ ਬਾਲਣ ਪਇਆ ਹੋਇਆ ਸੀ। ਦੁਰਗਿਆਣਾ ਕਮੇਟੀ ਦੇ ਅਧਿਕਾਰੀਆਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਇੱਕ ਮ੍ਰਿਤਕ ਦੇਹ ਦੇ ਸਸਕਾਰ ਤੇ ਸਾਡੇ ਤਿੰਨ ਕਵਿੰਟਲ ਬਾਲਣ ਦੀ ਲਾਗਤ ਲਗਦੀ ਹੈ ਅਤੇ 1300 ਰੁਪਏ ਦੇ ਕਰੀਬ ਖਰਚ ਆਉਂਦਾ ਹੈ। ਸ਼ਮਸ਼ਾਨਘਾਟ ’ਚ ਬਾਲਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਮਹਾਂਮਾਰੀ ਨੇ ਕਾਫੀ ਲੋਕਾਂ ਨੂੰ ਆਪਣੀ ਚਪੇਟ ਚ ਲੈ ਲਿਆ ਹੈ ਜਿਸ ਕਾਰਨ ਆਏ ਦਿਨ ਕਾਫੀ ਮੌਤਾਂ ਹੋ ਰਹੀਆਂ ਹਨ ਸ਼ਮਸ਼ਾਨ ਘਾਟ ’ਤੇ ਵੀ ਕਾਫੀ ਭੀੜ ਨਜਰ ਆ ਰਹੀ ਹੈ ਜਿਸ ਕਾਰਨ ਸ਼ਮਸ਼ਾਨ ਘਾਟ ਚ ਨਵੇਂ ਥੜੇ ਵੀ ਬਣਾਏ ਜਾ ਰਹੇ ਹਨ।
ਇਹ ਵੀ ਪੜੋ: ICU 'ਚ ਮਰੇ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ