ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਕਈ ਇਸ ਤਰ੍ਹਾਂ ਦੇ ਨੌਜਵਾਨ ਦੇਖੇ ਸੀ ਜੋ ਕਿ ਰਾਜਨੀਤਿਕ ਪਾਰਟੀਆਂ ਲਈ ਅਨੋਖੇ ਤਰੀਕੇ ਨਾਲ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਸਨ। ਜਿਸ ਵਿੱਚ ਇੱਕ ਨੌਜਵਾਨ ਜੋ ਕਿ ਨੰਗੇ ਪੈਰ ਰਾਹੁਲ ਗਾਂਧੀ ਦੀ ਕਾਰ ਅੱਗੇ ਕਾਂਗਰਸ ਦਾ ਝੰਡਾ ਲੈ ਕੇ ਭੱਜਦਾ ਵੀ ਹਰ ਵਾਰ ਦਿਖਾਈ ਦਿੰਦਾ ਹੈ।
ਦੂਜੇ ਪਾਸੇ ਹਰਿਆਣੇ ਤੋਂ ਇਕ ਨੌਜਵਾਨ ਪੈਦਲ ਚਲ ਕੇ ਪੰਜਾਬ ਦੇ ਵੱਖ ਵੱਖ ਹਲਕਿਆਂ 'ਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਦਾ ਦਿਖਾਈ ਦੇ ਰਿਹਾ ਸੀ। ਹੁਣ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ 'ਚ ਇੱਕ ਨੌਜਵਾਨ ਵੱਲੋਂ ਨੰਗੇ ਪੈਰ ਡੰਡੋਤ ਇਹ ਯਾਤਰਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਨੌਜਵਾਨ ਨਾਲ ਗੱਲ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਸਨੇ ਮੰਨਤ ਮੰਗੀ ਸੀ ਜੇਕਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਆਪ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਜਿੱਤਦੇ ਹਨ ਤਾਂ ਉਹ ਬਟਾਲਾ ਰੋਡ ਅੰਮ੍ਰਿਤਸਰ ਤੋਂ ਸ਼ਿਵਾਲਾ ਤੱਕ ਨੰਗੇ ਪੈਰ ਡੰਡੋਤ ਯਾਤਰਾ ਕਰੇਗਾ।
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿੱਤ ਮਿਲਣ ਤੇ ਉਸ ਨੌਜਵਾਨ ਵੱਲੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨੰਗੇ ਪੈਰ ਢੋਲ ਦੇ ਡਗੇ ਤੇ ਡੰਡੋਤ ਯਾਤਰਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਨੌਜਵਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਆਸ ਹੈ।
ਪੰਜਾਬ ਵਿੱਚ ਬੇਰੁਜ਼ਗਾਰੀ ਨਸ਼ਾ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਸਰਕਾਰ ਹੀ ਖ਼ਤਮ ਕਰੇਗੀ ਅਤੇ ਉਨ੍ਹਾਂ ਨੇ ਮੰਨਤ ਮੰਗੀ ਸੀ ਕਿ ਉਹ ਨੰਗੇ ਪੈਰ ਡੰਡੋਤ ਯਾਤਰਾ ਕਰਦੇ ਅੰਮ੍ਰਿਤਸਰ ਭਾਗ ਪਾਈਆਂ ਵਾਲਾ ਸ਼ਿਵਾਲਾ ਆ ਕੇ ਨਤਮਸਤਕ ਹੋਣਗੇ। ਹੁਣ ਆਮ ਆਦਮੀ ਪਾਰਟੀ ਦੀ ਜਿੱਤਣ ਤੋਂ ਬਾਅਦ ਉਹ ਇੱਥੇ ਨਤਮਸਤਕ ਹੋਣ ਪਹੁੰਚੇ ਹਨ।
ਦੂਜੇ ਪਾਸੇ ਡੰਡੋਤ ਯਾਤਰਾ ਕਰ ਰਹੇ ਅਕਸ਼ੈ ਮਹਿਰਾ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ। ਕਿ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿਕਾਸ ਜ਼ਰੂਰ ਕਰੇਗੀ।ਉਨ੍ਹਾਂ ਨੂੰ ਭਰੋਸਾ ਹੈ ਕਿ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਉਹ ਹਰ ਮੁੱਦੇ ਤੇ ਕੰਮ ਕਰੇਗੀ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਵਿੱਚ ਵੋਟਾਂ ਮੰਗੀਆਂ ਸਨ ਅਤੇ ਹੁਣ ਆਮ ਆਦਮੀ ਪਾਰਟੀ ਜਿੱਤੀ ਹੈ ਇਸ ਲਈ ਅਸੀਂ ਡੰਡੋਤ ਯਾਤਰਾ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਨਾਲ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਹੁਣ ਸਰਕਾਰ ਬਣਨ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਵੀ ਇਸ ਵਾਰ ਬਦਲਾਅ ਦੇਖਣਾ ਚਾਹੁੰਦੇ ਸਨ।
ਬਦਲਾਅ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਵੀ ਕਰ ਰਹੇ ਸਨ। ਜਿਸ ਦੇ ਚਲਦੇ ਵੱਖ ਵੱਖ ਤਰੀਕੇ ਦੇ ਨਾਲ ਲੋਕਾਂ ਵੱਲੋ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਦੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਆਮ ਆਦਮੀ ਪਾਰਟੀ ਦੇ ਜਿੱਤਣ ਤੋਂ ਬਾਅਦ ਅਜਿਹੀ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਹੈ ਕਿ ਕਿਸੇ ਨੌਜਵਾਨ ਵੱਲੋਂ ਡੰਡੋਤ ਯਾਤਰਾ ਕੀਤੀ ਜਾ ਰਹੀ ਹੋਵੇ।
ਇਹ ਵੀ ਪੜ੍ਹੋ:- ਸਿੱਧੂ ਦੇ ਘਰ ਇੱਕਠੇ ਹੋਏ ਕਾਂਗਰਸੀ ਲੀਡਰ ...