ਅੰਮ੍ਰਿਤਸਰ: ਮੰਗਲਵਾਰ ਨੂੰ ਅਦਾਲਤ ’ਚ ਕਿਸਾਨੀ ਅੰਦੋਲਨ ਵਿਚ ਬੈਠੀਆਂ ਬੀਬੀਆਂ ’ਤੇ ਕੀਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕੀਤੇ ਟਵੀਟ ਸਬੰਧੀ ਦਾਇਰ ਮੁਕੱਦਮੇ ਦੀ ਸੁਣਵਾਈ ਹੋਈ, ਜਿਸ ’ਤੇ ਅਦਾਲਤ ਵੱਲੋਂ ਸੁਣਵਾਈ ਲਈ ਅਗਲੀ 19 ਮਈ ਦੀ ਤਾਰੀਕ ਤੈਅ ਕੀਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਸਾਂਝੀ ਸਮਾਜ ਸੇਵੀ ਸੰਸਥਾਵਾਂ ਦੀ ਮੁਖੀ ਜੀਵਨਜੋਤ ਕੌਰ ਨੇ ਦੱਸਿਆ ਗਿਆ ਕਿ ਕੰਗਨਾ ਰਣੌਤ ਵੱਲੋਂ ਇਹ ਕਹਿ ਕੇ ਟਵੀਟ ਕਰਨਾ ਕਿ ਕਿਸਾਨੀ ਅੰਦੋਲਨ ਵਿਚ ਬੈਠੀਆਂ ਦਾਦੀਆ ਤਾ 100-100 ਰੁਪਏ ਲੈ ਕੇ ਸੰਘਰਸ਼ ਵਿਚ ਬੈਠੀਆਂ ਹਨ, ਜਿਸਨੇ ਕਿਸਾਨੀ ਸੰਘਰਸ਼ ਨੂੰ ਢਾਹਾ ਲਾਉਣ ਦਾ ਕੰਮ ਕੀਤਾ ਹੈ ਅਤੇ ਇਹ ਸਭ ਕੁਝ ਬੀਜੇਪੀ ਦੀ ਸ਼ਹਿ ’ਤੇ ਹੋ ਰਿਹਾ ਹੈ।
ਇਸ ਮੌਕੇ ਵਕੀਲ ਐਡਵੋਕੇਟ ਪਰਮਜੀਤ ਸਿੰਘ ਸੇਠੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 4 ਜਨਵਰੀ 2021 ਨੂੰ ਇਕ ਕੇਸ ਅੰਮ੍ਰਿਤਸਰ ਦੀ ਅਦਾਲਤ ਵਿਚ ਫਾਇਲ ਕੀਤਾ ਗਿਆ ਸੀ, ਜਿਸ ਦੀ ਅਜ ਸੁਣਵਾਈ ਦੌਰਾਨ ਅਗਲੀ 19 ਮਈ ਦੀ ਤਾਰੀਕ ਮਿਲੀ ਹੈ।
ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵਰਗੇ ਲੋਕ ਝੂਠੀ ਮਸ਼ਹੂਰੀ ਲਈ ਅਤੇ ਬੀਜੇਪੀ ਦੀ ਸ਼ਹਿ ’ਤੇ ਕਿਸਾਨਾਂ ਵਿਰੁੱਧ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਜਿਸਦੇ ਚਲਦਿਆਂ ਇਹ ਕੇਸ ਮਾਣਯੋਗ ਅਦਾਲਤ ਵਿਚ ਕੰਗਣਾ ਰਣੌਤ ਖ਼ਿਲਾਫ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਤੇ ਪੂਰਾ ਭਰੋਸਾ ਹੈ ਕਿ ਇਸ ਮਾਮਲੇ ’ਚ ਜ਼ਰੂਰ ਇਨਸਾਫ਼ ਮਿਲੇਗਾ।