ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲੋਕਾਂ ਦਾ ਹਾਲ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਹਲਕਾ ਦੱਖਣੀ 'ਚ ਪੁੱਜੀ। ਇਸ ਮੌਕੇ ਲੋਕਾਂ ਨੇ ਆਪਣੇ ਦਿਲ ਦੀ ਗੱਲ ਈਟੀਵੀ ਭਾਰਤ ਨਾਲ ਕੀਤੀ ਸਾਂਝੀ ਲੋਕਾਂ ਨੇ ਕਿਹਾ ਕਿ ਸਰਕਾਰਾਂ ਸੱਤਾ ਵਿੱਚ ਆਉਣ ਲਈ ਬੜੇ ਵਾਅਦੇ ਕੀਤੇ ਪਰ ਕਿਸੇ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਉੱਥੋਂ ਦੇ ਲੋਕਾਂ ਨੇ ਕਿਹਾ ਕਿ ਸਰਕਾਰਾਂ ਸੱਤਾ ਵਿੱਚ ਆਉਣ ਲਈ ਬੜੇ ਲੋਕ ਲੁਭਾਵਣੇ ਵਾਅਦੇ ਕਰਦੀਆਂ ਹਨ ਅਤੇ ਲੋਕਾਂ ਨੂੰ ਲੁਭਾਵਣੇ ਵਾਅਦਿਆਂ ਦੇ ਵਿੱਚ ਫਸਾ ਕੇ ਸਰਕਾਰ ਬਣਾ ਲੈਂਦੇ ਹਨ ਪਰ ਸਰਕਾਰ ਬਣਨ ਤੋਂ ਬਾਅਦ ਉਹ ਲੋਕ ਪੰਜ ਸਾਲ ਇਨ੍ਹਾਂ ਲੋਕਾਂ ਲੋਕਾਂ ਦਾ ਹਾਲ ਤੱਕ ਨਹੀਂ ਜਾਣਦੇ।
ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਕੋਈ ਵੀ ਆ ਕੇ ਲੋਕਾਂ ਦੀ ਸਾਰ ਨਹੀਂ ਲੈਂਦਾ, ਨਾ ਹੀ ਉਹ ਹਲਕੇ ਦੇ ਲੋਕਾਂ ਵਿੱਚ ਵਿਚਰਦੇ ਹਨ। ਹਲਕੇ ਦੇ ਲੋਕਾਂ ਨੇ ਕਿਹਾ ਸਰਕਾਰ ਉਹ ਹੋਣੀ ਚਾਹੀਦੀ ਹੈ ਜੋ ਲੋਕਾਂ ਦੇ ਸੁੱਖ ਦੁੱਖ ਦੀ ਭਾਈਵਾਲ ਹੋਵੇ ਤੇ ਲੋਕਾਂ ਦੀ ਮੁਸ਼ਕਿਲਾਂ ਵਿੱਚ ਆ ਕੇ ਖੜ੍ਹੀ ਹੋਵੇ।
ਉਨ੍ਹਾਂ ਕਿਹਾ ਕਿ ਇਸ ਵਾਰ ਬਦਲਾਅ ਹੋਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਪਾਰਟੀ ਨੂੰ ਅਜ਼ਮਾ ਕੇ ਵੇਖ ਲਿਆ ਹੈ ਇਹ ਸਿਰਫ਼ ਲੁਭਾਵਣੇ ਵਾਅਦੇ ਹੀ ਕਰਦੀਆਂ ਹਨ ਪਰ ਵਿਕਾਸ ਦੇ ਨਾਂ ਤੇ ਕੰਮ ਕੋਈ ਨਹੀਂ ਕਰਦੇ ਕਿਹਾ ਕਿ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੀ ਗੱਲ ਕਰੀਏ ਤਾਂ ਸਰਕਾਰ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਸਮ ਖਾਧੀ ਸੀ ਕਿ ਨਸ਼ਾ ਖ਼ਤਮ ਕੀਤਾ ਜਾਵੇਗਾ ਪਰ ਨਸ਼ਾ ਉਸ ਤੋਂ ਦੁੱਗਣਾ ਵਧ ਗਿਆ ਹੈ, ਉਨ੍ਹਾਂ ਕਿਹਾ ਕਿ ਮਹਿੰਗਾਈ 'ਤੇ ਕਾਬੂ ਪਾਉਣਾ ਚਾਹੀਦਾ ਹੈ ਤਾਂ ਕਿ ਗ਼ਰੀਬ ਲੋਕ ਸੁੱਖ ਨਾਲ ਰੋਟੀ ਖਾ ਸਕਣ। ਜਿਹੜੀ ਵੀ ਸਰਕਾਰ ਆਵੇ ਉਹ ਹਰ ਵਰਗ ਹਰ ਧਰਮ ਨੂੰ ਨਾਲ ਲੈ ਕੇ ਚੱਲੇ ਤੇ ਪੰਜਾਬ ਦੇ ਸਰਬੱਤ ਦੇ ਭਲੇ ਦੀ ਗਲ ਕਰੇ।
ਇਹ ਵੀ ਪੜ੍ਹੋ: ਗੁਰਨਾਮ ਚੜੂਨੀ ਵੱਲੋਂ ਮਿਸ਼ਨ ਪੰਜਾਬ ਤੋਂ ਬਾਅਦ ਮਿਸ਼ਨ UP ਤੇ ਉਤਰਾਖੰਡ ਦਾ ਐਲਾਨ