ਅੰਮ੍ਰਿਤਸਰ: ਪੁਲਿਸ ਥਾਣਾ ਭਿੰਡੀ ਸੈਦਾਂ ਦੇ ਪਿੰਡ ਅਧੀਨ ਪੈਂਦੇ ਪਿੰਡ ਅਵਾਣ ਵਸਾਊ ਵਿੱਚ ਪੁਰਾਣੀ ਰੰਜਿਸ਼ ਨੂੰ ਲੈਕੇ ਇੱਕ ਧਿਰ ਵੱਲੋਂ ਦੂਜੀ ਧਿਰ ‘ਤੇ ਗੋਲੀਆ ਚਲਾਈਆਂ ਗਈਆਂ ਹਨ। ਇਸ ਦੌਰਨ ਗੋਲੀ ਦੇ ਸ਼ਰਲੇ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਨੂੰ ਇਲਾਜ਼ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਜਿਸ ਪਿਸਤੌਲ ਨਾਲ ਗੋਲੀਆਂ ਮੁਲਜ਼ਮ ਵੱਲੋਂ ਚਲਾਈਆ ਗਈਆਂ ਹਨ। ਉਹ ਪਿਸਤੌਲ ਉਸ ਦੇ ਨਾਮ ਨਹੀਂ ਹੈ। ਸਗੋਂ ਉਸ ਦੀ ਪਤਨੀ ਦੇ ਨਾਮ ਹੈ।
ਪੀੜਤ ਨੇ ਕਿਹਾ, ਕਿ ਜੇਕਰ ਘਟਨਾ ਵਾਲੀ ਥਾਂ ‘ਤੇ ਪੁਲਿਸ ਸਮੇਂ ਸਿਰ ਨਾ ਪਹੁੰਚ ਦੀ ਤਾਂ ਸਾਡਾ ਵੱਡੇ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਦਰਅਸਲ ਪੀੜਤਾਂ ਵੱਲੋਂ ਇਲਜ਼ਾਮ ਲਗਾਏ ਸਨ, ਕਿ ਪਿਛਲੇ ਦਿਨੀਂ ਅਸੀਂ ਜਦੋਂ ਖੱਡਾਂ ਤੋਂ ਰੇਤ ਭਰਨ ਜਾ ਰਹੇ ਸੀ, ਤਾਂ ਬਲਵਿੰਦਰ ਸਿੰਘ ਪੁੱਤਰ ਬੀਰ ਸਿੰਘ ਤੇ ਲਖਵਿੰਦਰ ਸਿੰਘ ਪੁੱਤਰ ਬੀਰ ਸਿੰਘ ਵੀਰ ਸਿੰਘ ਜਿਸ ਨਾਲ ਸਾਡੀ ਪੁਰਾਣੀ ਰੰਜਿਸ਼ ਸੀ। ਉਸ ਨੇ ਸਾਡਾ ਰਸਤਾ ਰੋਕ ਕੇ ਸਾਡੇ ਨੇ ਗਾਲੀ ਗਲੋਚ ਕੀਤੀ ਸੀ। ਜਦੋਂ ਉਨ੍ਹਾਂ ਨੇ ਪਿੰਡ ਦੇ ਮੋਹਤਬਰ ਵਿਅਕਤੀ ਲੈਕੇ ਉਸ ਦੇ ਘਰ ਗਏ, ਤਾਂ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਉਨ੍ਹਾਂ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਉਧਰ ਦੂਜੀ ਧਿਰ ਦਾ ਕਹਿਣਾ ਹੈ, ਇਨ੍ਹਾਂ ਵਿਅਕਤੀਆਂ ਵੱਲੋਂ ਸਾਡੇ ਘਰ ਉੱਤੇ ਹਮਲਾ ਕੀਤਾ ਗਿਆ ਸੀ। ਜਿਸ ਦੇ ਜਵਾਬ ਵਿੱਚ ਅਸੀਂ ਗੋਲੀਆਂ ਚਲਾਈਆਂ ਸਨ। ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੀ ਪੁਰਾਣੀ ਰੰਜਿਸ਼ ਚਲਦੀ ਹੈ। ਜਿਸ ਨੂੰ ਲੈਕੇ ਇਹ ਸਾਰੀ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ:'ਨਾਬਾਲਿਗ ਲੜਕੀ ਨਾਲ ਛੇੜਛਾੜ ਮਾਮਲੇ ਚ ਪੁਲਿਸ ਨਹੀਂ ਕਰ ਰਹੀ ਕਾਰਵਾਈ'