ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਮਹਾਦੀਪ ਸਿੰਘ ( Ragi Mahadeep Singh) ਦੀ ਕਾਰ ਉੱਤੇ ਸ਼ਰਾਬੀ ਨੌਜਵਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈ ਹੈ। ਕਾਰ ਸਮੇਤ ਇਸ ਹਮਲੇ ਦਾ ਸ਼ਿਕਾਰ ਹੋਏ ਰਾਗੀ ਸਿੰਘ ਨੇ ਦੱਸਿਆ ਕਿ ਉਹ ਬਟਾਲੇ ਤੋ ਕੀਰਤਨ ਕਰਨ ਉਪਰੰਤ ਵਾਪਿਸ ਆ ਰਹੇ ਸਨ, ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ।
ਰਾਗੀ ਸਿੰਘ ਨੇ ਦੱਸੀ ਪੂਰੀ ਕਹਾਣੀ: ਰਾਗੀ ਸਿੰਘ ਮੁਤਾਬਿਕ ਜਦੋਂ ਉਹ ਬਟਾਲਾ ਕੋਲੋਂ ਦੀ ਲੰਘ ਰਹੇ ਸਨ ਤਾਂ ਇੱਕ ਕਾਰ ਨੇ ਉਨ੍ਹਾਂ ਨੂੰ ਲਾਪਰਵਾਹੀ ਦੇ ਨਾਲ ਓਵਰਟੇਕ ਕੀਤਾ।ਉਨ੍ਹਾਂ ਕਿਹਾ ਕਿ ਕਾਰ ਚਾਲਕ ਨੇ ਗਲਤ ਤਰੀਕੇ ਓਵਰਟੇਕ ਕਰਨ ਤੋਂ ਬਾਅਦ ਟੋਲ ਪਲਾਜ਼ਾ ਉੱਤੇ ਪਹੁੰਚਦਿਆਂ ਹੀ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਕਿਹਾ ਕਿ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਅਤੇ ਜਦੋਂ ਉਨ੍ਹਾਂ ਨੇ ਜਵਾਬ ਦਿੱਤਾ ਤਾਂ ਕਾਰ ਚਾਲਕਾਂ ਨੇ ਰਾਗੀ ਸਿੰਘ ਦੀ ਕਾਰ ਅਤੇ ਸਾਥੀਆਂ ਉੱਤੇ ਪਲਾਜ਼ਾ ਦੇ ਕਰਿੰਦਿਆਂ ਸਾਹਮਣੇ ਹਮਲੇ ਦੀ ਕੋਸ਼ਿਸ਼ ਕੀਤੀ ਪਰ ਪਲਾਜ਼ਾ ਦੇ ਕਰਿੰਦਿਆਂ ਨੇ ਵਿੱਚ ਬਚਾਅ ਕਰ ਦਿੱਤਾ ਅਤੇ ਕਾਰ ਚਾਲਕਾਂ ਨੇ ਉਨ੍ਹਾਂ ਨੂੰ ਅੱਗੇ ਰਾਹ ਵਿੱਚ ਘੇਰਨ ਦੀ ਚਿਤਾਵਨੀ ਦਿੱਤੀ।
ਰਾਹ 'ਚ ਘੇਰ ਕੇ ਕੀਤਾ ਹਮਲਾ: ਰਾਗੀ ਸਿੰਘ ਮੁਤਾਬਿਕ ਕਾਰ ਚਾਲਕਾਂ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੇ ਨਜ਼ਦੀਕ ਹੋਰ ਸਾਥੀਆਂ ਦੇ ਨਾਲ ਘੇਰਾ ਪਾ ਲਿਆ ਅਤੇ (Attacking car windows with scissors) ਗੱਡੀ ਦੇ ਸ਼ੀਸ਼ਿਆਂ ਉੱਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸ਼ਰਾਬੀ ਹਾਲਤ ਵਿੱਚ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਗੀ ਸਿੰਘ ਨੇ ਆਪਣੇ ਬਚਾਅ ਲਈ ਸ੍ਰੀ ਸਾਹਿਬ ਕੱਢ ਕੇ ਮੁਕਬਲਾ ਕਰਨ ਲਈ ਤਿਆਰੀ ਕੀਤੀ। ਸ੍ਰੀ ਸਾਹਿਬ ਨੂੰ ਵੇਖ ਕੇ ਸ਼ਰਾਬੀ ਮੌਕੇ ਤੋਂ ਫਰਾਰ ਹੋ ਗਏ।
- Punjab Minister In Delhi: ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀਆਂ ਦੀ ਕਾਨਫਰੰਸ, ਪੰਜਾਬ ਦੇ ਮੰਤਰੀ ਨੇ ਕੇਂਦਰ ਅੱਗੇ ਰੱਖੀਆਂ ਇਹ ਅਹਿਮ ਮੰਗਾਂ ...
- ED Arrested AAP MLA : ED ਨੇ ਚੱਲਦੀ ਮੀਟਿੰਗ ਚੋਂ 'ਆਪ' ਵਿਧਾਇਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
- Bathinda Case On Farmers: ਪ੍ਰਸ਼ਾਸਨਿਕ ਅਫ਼ਸਰ ਕੋਲੋਂ ਪਰਾਲੀ ਨੂੰ ਅੱਗ ਲਗਵਾਉਣ ਵਾਲੇ 9 ਕਿਸਾਨਾਂ ਖਿਲਾਫ਼ ਪਰਚਾ ਦਰਜ, ਗ੍ਰਿਫ਼ਤਾਰ ਕਰਨ ਲਈ ਬਣੀਆਂ 4 ਟੀਮਾਂ
ਕਾਨੂੰਨੀ ਵਿਵਸਥਾ ਉੱਤੇ ਸਵਾਲ: ਰਾਗੀ ਸਿੰਘ ਨੇ ਕਿਹਾ ਕਿ ਉਨ੍ਹਾਂ ਉੱਤੇ ਨਸ਼ੇ ਵਿੱਚ ਚੂਰ ਨੌਜਵਾਨਾਂ ਨੇ ਬੇਖੌਫ ਹੋਕੇ ਹਮਲਾ ਕਰ ਦਿੱਤਾ ਜਿਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਨੇ ਸ਼ਰੇਆਮ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ, ਇਸ ਲਈ ਸੂਬੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। (Questions on the legal system)