ETV Bharat / state

Amritsar News: ਲੁੱਟ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ - ਏਸੀਪੀ ਅਸ਼ਵਨੀ ਕੁਮਾਰ

ਅੰਮ੍ਰਿਤਸਰ ਪੁਲਿਸ ਨੇ ਲੁੱਟ ਦੀ ਵਾਰਦਾਤ ਦੀ ਵਿਓਂਤ ਘੜਦੇ ਹੋਏ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲ਼ੋਕ ਨਸ਼ਾ ਕਰਨ ਦੇ ਆਦੀ ਹਨ ਤੇ ਆਪਣੇ ਈ-ਰਿਕਸ਼ਾ ਵਿੱਚ ਸਵਾਰੀ ਨੂੰ ਬਿਠਾ ਕੇ ਖ਼ਾਲੀ ਜਗ੍ਹਾ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

The police arrested 5 members of the robbery gang while preparing to carry out the robbery
Amritsar News : ਲੁੱਟ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
author img

By

Published : Jun 3, 2023, 5:45 PM IST

Amritsar News : ਲੁੱਟ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਲੁੱਟ ਖੋਹ ਵਾਲੇ ਗੈਂਗ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਅਸ਼ਵਨੀ ਕੁਮਾਰ ਅਤਰੀ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਸਬੰਧ ਵਿਚ ਪੁਲਿਸ ਵੱਲੋਂ ਕਾਰਵਾਈ ਕੀਤੀ ਹੀ ਜਾ ਰਹੀ ਸੀ, ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਗਿਰੋਹ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਮੁਖਬਰ ਦੀ ਇਤਲਾਹ 'ਤੇ ਪੁਲਿਸ ਨੇ ਇਸ ਗੈਂਗ ਨੂੰ ਕਾਬੂ ਕੀਤਾ ਹੈ।

ਸ਼ਹਿਰ ਵਿੱਚ ਕਿਸੇ ਜਗ੍ਹਾ 'ਤੇ ਲੁੱਟ ਖੋਹ ਕਰਨ ਦੀ ਵਿਓਂਤ ਬਣਾ ਰਹੇ ਸਨ: ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਾਹਿਲ ਕੁਮਾਰ ਪੁੱਤਰ ਸਿਕੰਦਰ ਕੁਮਾਰ ਵਾਸੀ ਹਰੀਪੁਰ ਨੇ ਆਪਣੇ ਸਾਥੀ, ਸਮਾਇਲ ਸਾਹਿਲ, ਕਮਲ ਰੋਹਿਤ ਉਰਫ ਨਿੱਕਾ ਅਤੇ ਨੀਰਜ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਸਾਹਿਲ ਜੋ ਕਿ ਇਸ ਗੈਂਗ ਦਾ ਸਰਗਨਾ ਹੈ। ਉਸ ਨੇ ਇਹਨਾਂ ਸਾਥੀਆਂ ਨਾਲ ਮਿਲ ਕੇ ਲੁੱਟਾਂ ਖੋਹਾਂ ਕਰਨ ਦਾ ਗਿਰੋਹ ਬਣਾਇਆ ਹੋਇਆ ਹੈ। ਜੋ ਕਿ ਹਥਿਆਰਾਂ ਦੇ ਨੋਕ 'ਤੇ ਲੁੱਟਾ ਖੋਹਾਂ ਕਰਦੇ ਹਨ ਤੇ ਅੱਜ ਵੀ ਬੀ ਬਲਾਕ ਰੇਲਵੇ ਦੇ ਖਸਤਾ ਹਾਲਤ ਕੁਆਟਰ ਨੇੜੇ ਪਾਣੀ ਵਾਲੀ ਟੈਂਕੀ ਕੋਲ ਇਹ ਪਿਸਤੌਲ ਤੇ ਹੋਰ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਵਿੱਚ ਕਿਸੇ ਜਗ੍ਹਾ 'ਤੇ ਲੁੱਟ ਖੋਹ ਕਰਨ ਦੀ ਵਿਓਂਤ ਬਣਾ ਰਹੇ ਸਨ ਕਿ ਪਹਿਲਾਂ ਹੀ ਇੰਨਾਂ ਨੂੰ ਕਾਬੂ ਕਰ ਲਿਆ ਗਿਆ।

ਇਕ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਸਾਹਿਲ ਕੁਮਾਰ ਅਤੇ ਰੋਹਿਤ ਉਰਫ ਨਿਕਾ ਤੇ ਸਮਾਇਲ ਤੇ ਸਾਹਿਲ ਤੇ ਕਮਲ ਉਰਫ ਕਾਲੂ ਹਰੀਪੁਰਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਜਦ ਕਿ ਇਹਨਾਂ ਦਾ ਇਕ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਮੁਲਜ਼ਮਾਂ ਨੂੰ ਕਾਬੂ ਕਰਕੇ ਸਾਹਿਲ ਕੁਮਾਰ ਪਾਸ ਦੇਸੀ ਪੁਲਿਸ ਨੇ ਪਿਸਤੌਲ 30 ਬੋਰ ਸਮੇਤ 2 ਰੌਂਦ ਜਿੰਦਾ, ਸਾਹਿਲ ਉਰਫ ਸਾਲ ਪਾਸੇ ਦਾਤਰ ਅਤੇ ਸਮਾਇਲ ਕੋਲੋਂ ਦਾਤਰ, ਰੋਹਿਤ ਉਰਫ ਨਿੱਕਾ ਅਤੇ ਕਮਲ ਉਰਫ ਕਾਲ ਪਾਸ ਕ੍ਰਿਪਾਨਾ ਬ੍ਰਾਮਦ ਹੋਈਆ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲ਼ੋਕ ਨਸ਼ਾ ਕਰਨ ਦੇ ਆਦੀ ਹਨ ਤੇ ਆਪਣੇ ਈ-ਰਿਕਸ਼ਾ ਵਿੱਚ ਸਵਾਰੀ ਨੂੰ ਬਿਠਾ ਕੇ ਖ਼ਾਲੀ ਜਗ੍ਹਾ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਮਥੁਟ ਫਾਇਨੈਂਸ ਨੂੰ ਲੁੱਟ ਦੀ ਯੋਜਨਾ ਬਣਾ ਰਹੇ ਸਨ। ਉਣਾ ਕੋਲੋਂ ਨਕਸ਼ਾ ਵੀ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈਪੁਲੀਸ ਅਧਿਕਾਰੀ ਨੇ ਕਿਹਾ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹ ਦੇ ਮਾਮਲੇ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.