ਅੰਮ੍ਰਿਤਸਰ: ਬਾਬਾ ਗੁਰਬਖਸ਼ ਸਿੰਘ ਸੰਗੀਤ ਤੇ ਗਤਕਾ ਕਲੱਬ ਜੱਬੋਵਾਲ ਤੇ ਯੂਥ ਸੇਵਾ ਸੁਸਾਇਟੀ ਵੱਲੋਂ ਪਿੰਡ ਰਾਏਪੁਰ ਵਿਖੇ ਨੇਤਰਹੀਣ ਨਿਰਮਲ ਸਿੰਘ ਦਾ ਘਰ ਬਣਾਇਆ ਗਿਆ ਹੈ। ਸੰਸਥਾ ਦੇ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਨੂੰ ਪਿਛਲੇ 6-7 ਸਾਲਾਂ ਤੋਂ ਬਿਲਕੁਲ ਦਿਖਾਈ ਨਹੀਂ ਦਿੰਦਾ ਉਸ ਤੋਂ ਇਲਾਵਾ ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਵੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਦੀ ਧੀ ਨਜ਼ਰ ਵੀ 50 ਫੀਸਦੀ ਘੱਟ ਹੈ ਤੇ ਉਸ ਦੀ ਪਤਨੀ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਇਸ ਲਈ ਸੰਸਥਾਵਾਂ ਵੱਲੋਂ ਇਨ੍ਹਾਂ ਦੇ ਲਈ ਘਰ ਬਣਾਇਆ ਗਿਆ ਹੈ, ਜਿਸ ਵਿੱਚ ਕਮਰੇ, ਲੌਬੀ, ਰਸੋਈ ਆਦਿ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਹਨ।
ਭਾਈ ਮਲਕੀਤ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਤੇ ਉਸ ਦੀ ਧੀ ਦੀ ਨਜ਼ਰ ਦਾ ਇਲਾਜ ਵੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ। ਪਰਿਵਾਰ ਨੂੰ ਹਰ ਮਹੀਨੇ ਲੋੜੀਂਦਾ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਨੇਤਰਹੀਣ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਤੇ ਭਾਈ ਮਲਕੀਤ ਸਿੰਘ ਖ਼ਾਲਸਾ ਵੱਲੋਂ ਹੀ ਰਾਸ਼ਨ ਤੇ ਦਵਾਈ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਹੁਣ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਗਿਆ ਹੈ।