ETV Bharat / state

ਗੁਰੂ ਨਾਨਕ ਦੇਵ ਜੀ ਬਾਰੇ ਗਲਤ ਤੱਥ ਦੱਸ ਕੇ ਗੁਰਦੁਆਰਾ ਉਸਾਰਨ ਦਾ ਮਾਮਲਾ ਅਕਾਲ ਤਖਤ ਪੁੱਜਾ - ਗੁਰਦਵਾਰਾ ਵਿਵਾਦ

ਤਰਨਤਾਰਨ ਦੇ ਪਿੰਡ ਕਸੇਲ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਗਲਤ ਦੱਸ ਕੇ ਗੁਰਦੁਆਰਾ ਉਸਾਰਨ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਹੈ। ਲੋਕਾਂ ਨੇ ਮੰਗ ਪੱਤਰ ਰਾਹੀਂ ਗਲਤ ਤੱਥਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਕੇ ਗੁਰਦੁਆਰਾ ਉਸਾਰਨ ਵਾਲੇ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ।

ਗੁਰੂ ਨਾਨਕ ਦੇਵ ਜੀ ਬਾਰੇ ਗਲਤ ਤੱਥ ਦੱਸ ਕੇ ਗੁਰਦੁਆਰਾ ਉਸਾਰਨ ਦਾ ਮਾਮਲਾ ਅਕਾਲ ਤਖਤ ਪੁੱਜਾ

author img

By

Published : Aug 18, 2020, 7:06 PM IST

ਅੰਮ੍ਰਿਤਸਰ: ਤਰਨ ਤਾਰਨ ਦੇ ਪਿੰਡ ਕਸੇਲ ਦੇ ਲੋਕਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ ਹੈ। ਮੰਗਲਵਾਰ ਨੂੰ ਸੌਂਪੇ ਮੰਗ ਪੱਤਰ ਵਿੱਚ ਲੋਕਾਂ ਨੇ ਮੰਗ ਕੀਤੀ ਕਿ ਪਿੰਡ ਵਿਖੇ ਬਾਬਾ ਸੁਬੇਗ ਸਿੰਘ ਅਤੇ ਬਾਬਾ ਰਾਜਪਾਲ ਸਿੰਘ ਨੇ ਗੁਰੂ ਨਾਨਕ ਦੇਵ ਜੀ ਦਾ ਗਲਤ ਇਤਿਹਾਸ ਦੱਸ ਕੇ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ, ਜਿਸਦੀ ਜਾਂਚ ਕੀਤੀ ਜਾਵੇ।

ਗੁਰੂ ਨਾਨਕ ਦੇਵ ਜੀ ਬਾਰੇ ਗਲਤ ਤੱਥ ਦੱਸ ਕੇ ਗੁਰਦੁਆਰਾ ਉਸਾਰਨ ਦਾ ਮਾਮਲਾ ਅਕਾਲ ਤਖਤ ਪੁੱਜਾ

ਇਸ ਮੌਕੇ ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਜਥੇਦਾਰ ਨੂੰ ਮੰਗ ਕੀਤੀ ਗਈ ਹੈ ਕਿ ਬਾਬਾ ਸੁਬੇਗ ਸਿੰਘ ਅਤੇ ਬਾਬਾ ਰਾਜਪਾਲ ਜੋ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸੰਗਤਾਂ ਨੂੰ ਗੁਮਰਾਹ ਕਰ ਝੂਠੇ ਇਤਿਹਾਸਕ ਤੱਥਾਂ ਦੇ ਆਧਾਰ 'ਤੇ ਗੁਰਦੁਆਰਾ ਉਸਾਰਿਆ ਜਾ ਰਿਹਾ ਹੈ, ਦੇ ਨਿਰਮਾਣ ਸਬੰਧੀ ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਿੰਡ ਵਿੱਚ 16 ਗੁਰਦੁਆਰਾ ਸਾਹਿਬ ਮੌਜੂਦ ਹਨ ਅਤੇ ਪਿੰਡ ਵਾਸੀਆਂ ਦੀ ਉਨ੍ਹਾਂ ਪ੍ਰਤੀ ਪੂਰੀ ਸ਼ਰਧਾ ਭਾਵਨਾ ਹੈ।

ਹਰਵਿੰਦਰ ਸਿੰਘ ਨੇ ਕਿਹਾ ਬਾਬਾ ਸੁਬੇਗ ਸਿੰਘ ਲੋਕਾਂ ਨੂੰ ਕਹਿ ਰਹੇ ਹਨ ਕਿ ਗੁਰੂ ਸਾਹਿਬ ਪਿੰਡ ਕਸੇਲ ਵਿੱਚ ਪਹੁੰਚੇ ਸਨ ਅਤੇ ਕਿਹਾ ਸੀ ਕਿ ਜੋ ਸੰਗਤਾਂ ਇਸ ਗੁਰੂ ਮਹਾਰਾਜ ਦੀ ਸੌਂਹ ਪ੍ਰਾਪਤ ਗੁਰਦੁਆਰੇ ਵਿੱਚ ਮੱਥਾ ਟੇਕਣ ਪਹੁੰਚੇਗਾ ਅਤੇ ਸੇਵਾ ਕਰੇਗਾ, ਉਨ੍ਹਾਂ ਨੂੰ ਪੁੱਤਰਾਂ ਦੀ ਦਾਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਨਿਰਾਦਰ ਹੈ ਅਤੇ ਗੁਰੂ ਜੀ ਦੇ ਇਤਿਹਾਸ ਨਾਲ ਖਿਲਵਾੜ ਕੀਤਾ ਗਿਆ ਹੈ, ਜਦਕਿ ਗੁਰੂ ਸਾਹਿਬ ਉਦਾਸੀਆਂ ਸਮੇਂ ਕਦੇ ਪਿੰਡ ਕਸੇਲ ਨਹੀਂ ਆਏ।

ਸੋ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਰਾਹੀਂ ਸੰਗਤਾਂ ਨੂੰ ਗੁਮਰਾਹ ਕਰ ਰਹੇ ਬਾਬਿਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਲਈ ਪੁੱਜੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.