ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਅਕਸਰ ਹੀ ਲੋਕ ਸਿੱਖ ਕੌਮ ਦੇ ਪੰਜ ਕਕਾਰਾਂ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆਉਂਦੇ ਹਨ। ਜੇਕਰ ਗੱਲ ਕੀਤੀ ਅਤੇ ਬੀਤੇ ਦਿਨਾਂ ਦੀ ਤਾਂ ਬੀਤੇ ਦਿਨੀਂ ਇਕ ਵੀਡੀਓ ਪੂਰੀ ਤਰ੍ਹਾਂ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨੰਗੇ ਸਿਰ ਉਸ ਵੱਲੋਂ ਕਿਰਪਾਨ ਧਾਰਨ ਕਰਕੇ ਭੰਗੜਾ ਪਾਇਆ ਜਾ ਰਿਹਾ ਹੈ।
ਇਸ ਵਿਵਾਦਤ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਕੌਮ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਚਿਤ ਕੀਤੇ ਗਏ ਪੰਜ ਪਿਆਰਿਆਂ ਚੋਂ ਇਕ ਪਿਆਰਾ ਸਤਨਾਮ ਸਿੰਘ ਖੰਡਾ ਵੱਲੋਂ ਪੰਜ ਕਕਾਰਾਂ ਦੀ ਰਹਿਤ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕਿਰਪਾਨ ਜੋ ਹੈ ਉਹ ਸਾਡੇ ਲਈ ਅਤਿ ਉੱਤਮ ਹੈ ਅਤੇ ਪੰਜ ਕਕਾਰਾਂ ਵਿੱਚ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ 6 ਜੂਨ ਨੇੜੇ ਆਉਂਦੀ ਹੈ ਉਦੋਂ ਹੀ ਕਈ ਅਫ਼ਸਰਾਂ ਦੀਆਂ ਸਿਆਸੀ ਪਾਰਟੀਆਂ ਅਤੇ ਆਰਐੱਸਐੱਸ ਵਰਗੀਆਂ ਏਜੰਸੀਆਂ ਮਾਹੌਲ ਖ਼ਰਾਬ ਕਰਨ ਲਈ ਇਸ ਤਰ੍ਹਾਂ ਦੇ ਕੰਮ ਕਰਵਾਉਂਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ 6 ਜੂਨ ਦਾ ਦਿਹਾੜਾ ਅੱਜ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ: ਆਪ ਲੀਡਰਸ਼ੀਪ ਨੇ ਕੀਤੀ ਪਸ਼ਚਾਤਾਪ ਅਰਦਾਸ