ETV Bharat / state

ਨੌਜਵਾਨ ਪੁੱਤ ਦੀ ਲਾਸ਼ ਸੜਕ ਉੱਤੇ ਰੱਖ ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਖਿਲਾਫ਼ ਕੀਤੀ ਨਾਅਰੇਬਾਜ਼ੀ - ਪੁਲਿਸ ਖਿਲਾਫ਼ ਮੋਰਚਾ

ਬੀਤੇ ਦਿਨੀਂ ਗੋਲੀ ਮਾਰ ਕੇ ਕਤਲ ਕੀਤੇ ਨੌਜਵਾਨ ਪੁੱਤ ਦੀ ਲਾਸ਼ ਸੜਕ 'ਤੇ ਰੱਖ ਪਰਿਵਾਰ ਨੇ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਪਰਿਵਾਰ ਦਾ ਕਹਿਣਾ ਕਿ ਪੁਲਿਸ ਪੈਸੇ ਦੇ ਦਬਾਅ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।

ਨੌਜਵਾਨ ਪੁੱਤ ਦੀ ਲਾਸ਼ ਸੜਕ 'ਤੇ ਰੱਖ ਪਰਿਵਾਰ ਨੇ ਲਾਇਆ ਧਰਨਾ

author img

By

Published : Aug 10, 2023, 5:04 PM IST

ਨੌਜਵਾਨ ਪੁੱਤ ਦੀ ਲਾਸ਼ ਸੜਕ ਉੱਤੇ ਰੱਖ ਪਰਿਵਾਰ ਨੇ ਲਾਇਆ ਧਰਨਾ

ਅੰਮ੍ਰਿਤਸਰ: ਬੀਤੇ ਦਿਨੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਸੈਦੋਲੇਹਲ ਦੇ ਇਕ ਨੌਜਵਾਨ ਦਾ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਰੀਬ 8 ਕਥਿਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 2 ਦਿਨ ਬੀਤ ਜਾਣ 'ਤੇ ਵੀ ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਨਾ ਕਰਨ 'ਤੇ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਆਸ ਤੋਂ ਬਟਾਲਾ ਨੂੰ ਜਾਂਦੇ ਮੁੱਖ ਮਾਰਗ 'ਤੇ ਮਹਿਤਾ ਚੌਂਕ ਵਿੱਚ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ।

ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ: ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਪ੍ਰਸ਼ਾਸ਼ਨ ਖਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪੁੱਜੇ ਐਸਪੀ ਹੈਡਕਵਾਟਰ ਜਸਵੰਤ ਕੌਰ ਨੇ ਧਰਨਾਕਾਰੀਆਂ ਨੂੰ ਭਰੋਸਾ ਦੇ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਇਲਜ਼ਾਮ ਲਗਾਏ ਕਿ ਪੈਸੇ ਦੇ ਦਬਾਅ ਹੇਠ ਕਥਿਤ ਮੁਲਜ਼ਮਾਂ ਨੂੰ ਪੁਲਿਸ ਕਾਬੂ ਨਹੀਂ ਕਰ ਰਹੀ। ਜਿਸ 'ਚ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਲੜਾਈ ਛਡਵਾਉਣ ਗਏ ਨੂੰ ਮਾਰੀ ਗੋਲੀ: ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁਲਿਸ ਨੂੰ ਜੇ ਮੁਲਜ਼ਮ ਨਹੀਂ ਮਿਲਦੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੁੱਕੇ ਤਾਂ ਜੋ ਦੋਸ਼ੀ ਫੜੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁੱਖ ਮੁਲਜ਼ਮ ਦਾ ਪਰਚੇ 'ਚ ਨਾਮ ਹੀ ਨਹੀਂ ਪਾਇਆ, ਜਿਸ ਕਾਰਨ ਉਹ ਇਥੇ ਧਰਨੇ 'ਤੇ ਬੈਠਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਲੜਾਈ ਨੂੰ ਛਡਵਾਉਣ ਗਿਆ ਸੀ ਤਾਂ ਉਨ੍ਹਾਂ ਇਸ ਨੂੰ ਹੀ ਗੋਲੀ ਮਾਰ ਦਿੱਤੀ।

ਪੈਸਿਆਂ ਕਾਰਨ ਹੋਈ ਵਾਰਦਾਤ: ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਮੁਲਜ਼ਮ ਚਤਰ ਸਿੰਘ ਜਿਸ ਦਾ ਪੁਲਿਸ ਨੇ ਨਾਮ ਨਹੀਂ ਪਾਇਆ, ਉਹ ਏਜੰਟ ਦਾ ਕੰਮ ਕਰਦਾ ਹੈ ਅਤੇ ਉਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਪੈਸੇ ਲਏ ਸੀ। ਜਿਸ 'ਚ ਨਾ ਤਾਂ ਮੁੰਡਾ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਨ੍ਹਾਂ ਕਿਹਾ ਕਿ ਪੈਸਿਆਂ ਨੂੰ ਵਾਪਸ ਮੰਗਣ 'ਤੇ ਹੀ ਇਹ ਸਾਰੀ ਘਟਨਾ ਹੋਈ ਹੈ।

ਪੁਲਿਸ ਕਰ ਰਹੀ ਕਾਰਵਾਈ: ਉਧਰ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਵਲੋਂ ਪਰਿਵਾਰ ਦੇ ਬਿਆਨਾਂ 'ਤੇ ਹੀ ਅੱਠ ਬੰਦਿਆਂ ਦਾ ਪਰਚੇ 'ਚ ਨਾਮ ਪਾਇਆ ਗਿਆ ਸੀ। ਜਿਸ 'ਚ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਹੁਣ ਵੀ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨਾਲ ਦੇ ਲੋਕਾਂ ਨੂੰ ਧਮਕੀਆਂ ਮਿਲਣ ਦੀ ਗੱਲ ਸਾਹਮਣੇ ਆਈ ਹੈ,ਉਸ ਦੀ ਵੀ ਜਾਂਚ ਕੀਤੀ ਜਾਵੇਗੀ।

ਕਾਰਵਾਈ ਨਾ ਹੋਣ ਦੀ ਸੂਰਤ 'ਚ ਧਰਨਾ ਰਹੇਗਾ ਜਾਰੀ: ਉਥੇ ਹੀ ਧਰਨੇ ਵਿੱਚ ਸ਼ਾਮਲ ਪੀੜਤ ਪੱਖ ਦੇ ਵਕੀਲ ਪਰਮਵੀਰ ਸ਼ਾਹ ਅਤੇ ਵਕੀਲ ਆਰਿਸ਼ ਭੱਲਾ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ 'ਤੇ ਵੀ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਹੁਣ ਤਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪੁਲਿਸ ਕਥਿਤ ਮੁਲਜ਼ਮਾਂ ਨੂੰ ਕਾਬੂ ਨਹੀਂ ਕਰਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.