ETV Bharat / state

ਸੁਧੂੀਰ ਸੂਰੀ ਦੇ ਕਤਲ ਦਾ ਮਾਮਲਾ, ਮੁਲਜ਼ਮ ਸੰਦੀਪ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ

author img

By

Published : Nov 26, 2022, 2:44 PM IST

ਬੀਤੇ ਦਿਨੀ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ (Murder of Shiv Sena leader Sudhir Suri) ਤੋਂ ਬਾਅਦ ਹੁਣ ਮੁਲਜ਼ਮ ਸੰਦੀਪ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ (Sandeeps family is receiving constant threats) ਮਿਲ ਰਹੀਆਂ ਹਨ। ਮੁਲਜ਼ਮ ਸੰਦੀਪ ਦੇ ਭਰਾ ਮਨਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਧਮਕੀਆਂ ਲਗਾਤਾਰ ਆ ਰਹੀਆਂ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।

The family of Sandeep the accused in the case of Sudheer Suris murder is receiving threats
ਸੁਧੂੀਰ ਸੂਰੀ ਦੇ ਕਤਲ ਦਾ ਮਾਮਲਾ, ਮੁਲਜ਼ਮ ਸੰਦੀਪ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ

ਅੰਮ੍ਰਿਤਸਰ: ਸੁਧੀਰ ਕੁਮਾਰ ਸੂਰੀ ਦੇ ਕਤਲ(Murder of Shiv Sena leader Sudhir Suri) ਤੋਂ ਬਾਅਦ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Akali Dal leader Bikram Singh Majithia) ਵੱਲੋਂ ਸੰਦੀਪ ਸਿੰਘ ਦੇ ਪਰਿਵਾਰ ਦੇ ਹੱਕ ਵਿੱਚ ਅਵਾਜ਼ ਚੁੱਕੀ ਗਈ ਸੀ ਅਤੇ ਇਕ ਪ੍ਰੈਸ ਵਾਰਤਾ ਕੀਤੀ ਗਈ ਹੈ ਅਤੇ ਅੱਜ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਪਰਕ ਨਹੀਂ ਕੀਤਾ ਹੈ ਅਤੇ ਸਾਨੂੰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਹੀਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਵਾਸਤੇ ਲੈ ਜਾਇਆ ਗਿਆ ਸੀ।

ਗੱਡੀ ਦੀ ਤੋੜ ਭੰਨ: ਉਨ੍ਹਾਂ ਨੇ ਕਿਹਾ ਕਿ ਨਾ ਤਾਂ ਅਸੀਂ ਭਵਿੱਖ ਵਿਚ ਕਿਸੇ ਪਾਰਟੀ ਵਿਚ ਜਾਵਾਂਗੇ ਅਤੇ ਨਾ ਹੀ ਸਾਡਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਹੈ ਉਤੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਸੰਦੀਪ ਦੀ ਗੱਡੀ ਦੀ ਤੋੜ ਭੰਨ ਕੀਤੀ ਗਈ ਸੀ (Sandeeps vehicle was vandalized) ਸ਼ਾਇਦ ਹੋ ਸਕਦਾ ਹੈ ਉਸ ਵੇਲੇ ਜੋ ਫੋਟੋਆਂ ਪੁਲਸ ਨੂੰ ਮਿਲੀਆਂ ਹਨ ਉਹ ਉਨ੍ਹਾਂ ਵੱਲੋਂ ਖੁਦ ਹੀ ਰੱਖੀਆਂ ਗਈਆਂ ਹਨ। ਇਕ ਵੱਡਾ ਖੁਲਾਸਾ ਕਰਦੇ ਹੋਏ ਭਾਈ ਸੰਦੀਪ ਸਿੰਘ ਜੀ ਦੇ ਭਰਾ ਨੇ ਦੱਸਿਆ ਕਿ ਜੋ ਲੋਕ ਇਹ ਕਹਿ ਰਹੇ ਹਨ ਕਿ ਸੰਦੀਪ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਉਹਨਾਂ ਕੋਲ ਅੰਮ੍ਰਿਤਪਾਨ ਕਰਵਾਇਆ ਗਿਆ ਸੀ ਉਹ ਸਰਾਸਰ ਗਲਤ ਹੈ ਕਿਉਂਕਿ ਭਾਈ ਸੰਦੀਪ ਸਿੰਘ ਹੁਣਾਂ ਤੋ ਤਿੰਨ ਚਾਰ ਸਾਲ ਪਹਿਲਾਂ ਹੀ ਅੰਮ੍ਰਿਤਪਾਨ ਕੀਤਾ ਗਿਆ ਸੀ।

ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਲੇਕਿਨ ਜੋ ਵੀ ਕੰਮ ਕਰ ਰਹੇ ਹਨ ਉਹ ਸ਼ਲਾਘਾਯੋਗ ਹੈ, ਕਿਉਂਕਿ ਕਿਸੇ ਵਿਅਕਤੀ ਨੂੰ ਵੀ ਗੁਰੂ ਨਾਲ ਜੋੜਨਾ ਸਭ ਤੋਂ ਉੱਤਮ ਕੰਮ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਕਿਸੇ ਪਾਰਟੀ ਦੇ ਨਾਲ ਹਾਂ ਅਤੇ ਨਾ ਹੀ ਭਵਿੱਖ ਵਿੱਚ ਅਸੀਂ ਆਵਾਂਗੇ।

ਇਹ ਵੀ ਪੜ੍ਹੋ: ਨਿਜੀ ਸਕੂਲ ਦੀ ਪਾਰਕਿੰਗ ਵਿੱਚ ਲੱਗੀ ਅੱਗ, 13 ਦੋ ਪਹੀਆ ਵਾਹਨ ਚੜੇ ਅੱਗ ਦੀ ਭੇਂਟ

ਦੁਕਾਨਦਾਰ ਉੱਤੇ ਨਿਸ਼ਾਨਾ: ਇੱਥੇ ਜ਼ਿਕਰਯੋਗ ਹੈ ਕਿ ਜਦੋਂ ਸੁਧੀਰ ਕੁਮਾਰ ਸੂਰੀ ਦਾ ਕਤਲ ਹੋਇਆ ਅਤੇ ਸੰਦੀਪ ਸਿੰਘ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ। ਉਨ੍ਹਾਂ ਦੀ ਨੇੜੇ ਦੁਕਾਨ ਹੋਣ ਕਰਕੇ ਉਸ ਦੁਕਾਨ ਨੂੰ ਕੁਝ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਸੰਦੀਪ ਸਿੰਘ ਦੇ ਪਰਿਵਾਰ ਨੂੰ ਲਗਾਤਾਰ ਹੀ ਧਮਕੀ ਭਰੇ ਫੋਨ ਆ ਰਹੀਆਂ ਹਨ ਅਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ (No action is being taken by the police) ਕੀਤੀ ਜਾ ਰਹੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.