ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਵ-ਨਿਰਮਾਣ ਲਈ ਬੰਦ ਕੀਤਾ ਹੋਇਆ ਸੀ, ਇੱਥੋਂ ਤੱਕ ਕਿ 15 ਅਗਸਤ ਨੂੰ ਵੀ ਜਲ੍ਹਿਆਂਵਾਲਾ ਬਾਗ ’ਚ ਤਾਲੇ ਜੜੇ ਰਹੇ। ਕਈ ਸੰਸਥਾਵਾਂ ਵੀ ਇੱਥੇ ਪਹੁੰਚ ਕੇ ਰੋਸ ਪ੍ਰਗਟ ਕਰਕੇ ਵਾਪਸ ਗਈਆਂ ਹਨ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸਦਾ ਉਦਘਾਟਨ ਕੀਤਾ । ਇਸ ਸਮਾਗਮ ਵਿਚ ਭਾਜਪਾ ਦੇ ਮੁੱਖ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦਾ ਵਿਰੋਧ ਸ਼ੁਰ ਕਰ ਦਿੱਤਾ।
ਤੇਰਾਂ ਅਪ੍ਰੈਲ ਉਨੀ ਸੌ ਉਨੀ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਆ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋ ਸਾਲਾਂ ਬਾਅਦ ਦੁਬਾਰਾ ਜਲ੍ਹਿਆਂਵਾਲਾ ਬਾਗ ਲੋਕਾਂ ਨੂੰ ਸਮਰਪਿਤ ਹੋਇਆ ਹੈ ਅਤੇ ਇਸ ਦੀ ਦਿੱਖ ਅੱਗੇ ਨਾਲੋਂ ਕਾਫ਼ੀ ਸੁੰਦਰ ਹੋ ਗਈ ਹੈ। ਇਸ ਦੇ ਨਾਲ ਹੀ ਸ਼ਹੀਦ ਪਰਿਵਾਰਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਜੋ ਸਾਡੀਆਂ ਲੰਬੇ ਚਿਰ ਤੋਂ ਮੰਗਾਂ ਚੱਲਦੀਆਂ ਆ ਰਹੀਆਂ ਹਨ ਉਹ ਸਰਕਾਰ ਹੁਣ ਉਨ੍ਹਾਂ ਨੂੰ ਵੀ ਪੂਰਾ ਕਰੇ।
ਇਹ ਵੀ ਪੜ੍ਹੋ:PM ਮੋਦੀ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਨਵੀਂ ਯਾਦਗਾਰ ਦਾ ਉਦਘਾਟਨ