ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਡੀ.ਐਮ ਅਜਨਾਲਾ ਹਰਕੰਵਲਜੀਤ ਸਿੰਘ ਵੱਲੋਂ ਅਜਨਾਲਾ ਦੇ ਸਰਕਾਰੀ ਡਿਗਰੀ ਕਾਲਜ਼ 'ਚ ਬਣਾਏ ਗਏ। ਸਟਰੌਂਗ ਰੂਮ ਦਾ ਅਚਾਨਕ ਜਾਇਜ਼ਾ ਲਿਆ ਗਿਆ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਮਿਲਣ ਉਪਰੰਤ ਜਿੱਥੇ ਸਾਰਿਆ ਨੇ ਸਟਰੌਂਗ ਰੂਮ ਦੀ ਸੁੱਰਖਿਆ ਤੇ ਤਸੱਲੀ ਪ੍ਰਗਟਾਈ। ਉਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੀਆਂ ਕੁਝ ਮੁਸ਼ਕਿਲਾਂ ਦੱਸੀਆਂ ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਅਜਨਾਲਾ 'ਚ ਬਣੇ ਸਟ੍ਰੌਗ ਰੂਮ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਲੋੜੀਦੇ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ।
ਇਸ ਤੋਂ ਇਲਾਵਾ ਸਿਕਿਉਰਟੀ ਦੇ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੋਟਾਂ ਦੀ ਅਕਾਂਉਟਿੰਗ ਸੰਬੰਧੀ ਪਹਿਲੀ ਰਿਹਸਲ ਸ਼ੁਰੂ ਹੋ ਚੁੱਕੀ ਹੈ। 10 ਮਾਰਚ ਨੂੰ ਵੋਟਾਂ ਦੀ ਗਿਣਤੀ ਸੰਬੰਧੀ ਸਾਰੇ ਪ੍ਰਬੰਧ ਮੁਕੰਬਲ ਹੋ ਚੁੱਕੇ ਹਨ। ਜਿਸ ਦੇ ਚਲਦਿਆ ਜਿਥੇ ਪਹਿਲਾਂ ਹਰੇਕ ਅਸੰਬਲੀ ਹਲਕੇ ਵਿਚ ਕਾਊਟਿੰਗ ਲਈ 1 ਹਾਲ ਵਿਚ 14 ਟੇਬਲ ਲਗਾਏ ਜਾਦੇ ਸਨ। ਉਥੇ ਇਸ ਵਾਰੀ ਕੋਵਿਡ ਦੀਆਂ ਹਦਾਇਤਾਂ ਮੁਤਾਬਿਕ 2-2 ਕਾਂੳਟਿੰਗ ਹਾਲ ਬਣਾਏ ਜਾਣਗੇ। ਜਿਨ੍ਹਾਂ ਵਿਚ 7-7 ਟੇਬਲ ਲੱਗਣਗੇ ਸੋ ਇਸ ਵਾਰ ਵੀ ਟੇਬਲ ਤਾਂ 14 ਹੀ ਲਗਾਏ ਜਾਣਗੇ ਪਰ ਕਾਊਟਿੰਗ ਹਾਲ 2 ਬਣੇ ਜਾਣਗੇ।
ਇਹ ਵੀ ਪੜ੍ਹੋ:- ਯੂਕਰੇਨ ਦੇ ਤਾਜ਼ਾ ਹਾਲਾਤਾਂ 'ਤੇ ਨੰਨ੍ਹੀ ਪ੍ਰਵਾਜ ਨੇ ਬਣਾਈ ਭਾਵੁਕ ਤਸਵੀਰ
ਜਦਕਿ ਰਾਜਾਸਾਂਸੀ ਹਲਕੇ 'ਚ ਸਿਰਫ 10 ਟੇਬਲ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੋਸਟ ਬੈਲਟ ਪੇਪਰ ਦੀ ਕਾਉਟਿੰਗ ਅਲੱਗ ਤੋਂ ਹੋਵੇਗੀ। ਸਾਰੇ ਆਰ.ਓ ਅਫਸਰਾਂ ਦੇ ਦਸਤਖਤਾਂ ਅਤੇ ਅਬਜਰਵਰ ਅਫਸਰਾਂ ਦੇ ਦਸਤਖਤਾਂ ਤੋਂ ਬਾਅਦ ਰਾਊਡ ਬਾਏ ਰਾਊਟ ਰਿਜਲਟ ਦਿੱਤਾ ਜਾਵੇਗਾ। ਹਰੇਕ ਹਲਕੇ ਦਾ ਫਾਈਨਲ ਰਿਜ਼ਲਟ ਵੀ ਆਰ.ਓ ਅਤੇ ਅਬਜਰਵਰ ਅਫਸਰਾਂ ਦਾ ਦਸਤਖ਼ਤਾਂ ਨਾਲ ਫਾਈਨਲ ਕੀਤਾ ਜਾਵੇਗਾ।ਇਸ ਦੇ ਚਲਦੇ ਅੰਮ੍ਰਿਤਸਰ ਦੇ 11 ਹਲਕਿਆ ਵਿਚ ਪੂਰੇ ਅਮਨ-ਅਮਾਨ ਦੇ ਸ਼ਾਤੀ ਪੂਰਵਕ ਵੋਟਾਂ ਦੀ ਕਾਊਟਿੰਗ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਡੀ.ਐਮ ਅਜਨਾਲਾ ਹਰਕੰਵਲਜੀਤ ਸਿੰਘ ਵੱਲੋਂ ਅਜਨਾਲਾ ਦੇ ਸਰਕਾਰੀ ਡਿਗਰੀ ਕਾਲਜ਼ 'ਚ ਬਣਾਏ ਗਏ ਸਟਰੌਂਗ ਰੂਮ ਦਾ ਅਚਾਨਕ ਜਾਇਜ਼ਾ ਲਿਆ ਗਿਆ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਮਿਲਣ ਉਪਰੰਤ ਜਿਥੇ ਸਾਰਿਆ ਨੇ ਸਟਰੌਂਗ ਰੂਮ ਦੀ ਸੁੱਰਖਿਆ ਤੇ ਤਸੱਲੀ ਪ੍ਰਗਟਾਈ। ਉਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੀਆਂ ਕੁਝ ਮੁਸ਼ਕਿਲਾਂ ਦੱਸੀਆਂ। ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ:- ਯੂਕਰੇਨ 'ਚ ਫਸੀ ਦਿਵਿਆ ਪਹੁੰਚੀ ਘਰ, ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ