ETV Bharat / state

ਕੂੜੇ ਦੇ ਹੱਲ ਲਈ ਚੱਲ ਰਹੇ ਪ੍ਰਾਜੈਕਟਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਵਿਸ਼ੇਸ਼ ਮੀਟਿੰਗ, ਵੱਖ-ਵੱਖ ਪ੍ਰੋਜੈਕਟਾਂ ਉੱਤੇ ਪਾਇਆ ਚਾਨਣਾ

ਅੰਮ੍ਰਿਤਸਰ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਚੱਲ ਰਹੇ ਪ੍ਰੋਜੈਕਟਾਂ ਦਾ ਨਰੀਖਣ ਕਰਨ ਲਈ ਸਥਾਨਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਇਸ ਦੌਰਾਨ ਕੂੜਾ ਪ੍ਰਬੰਧਨ ਲਈ ਐਕਸ਼ਨ ਪਲਾਨ 2023-24 ਸਭ ਦੇ ਸਾਹਮਣੇ ਸਾਂਝਾ ਕੀਤਾ। ਸਾਰੇ ਅਧਿਕਾਰੀਆਂ ਨੂੰ ਕਮਿਸ਼ਨਰ ਨੇ ਤਾੜਨਾ ਕੀਤੀ ਕਿ ਆਪਣੇ-ਆਪਣੇ ਇਲਾਕਿਆਂ ਵਿੱਚ ਕੰਮ ਸਰਗਰਮੀ ਨਾਲ ਨੇਪਰੇ ਚੜ੍ਹਾਏ ਜਾਣ।

The Deputy Commissioner held a meeting regarding the ongoing projects for waste disposal in Amritsar
ਕੂੜੇ ਦੇ ਹੱਲ ਲਈ ਚੱਲ ਰਹੇ ਪ੍ਰਾਜੈਕਟਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਵਿਸ਼ੇਸ਼ ਮੀਟਿੰਗ, ਵੱਖ-ਵੱਖ ਪ੍ਰੋਜੈਕਟਾਂ ਉੱਤੇ ਪਾਇਆ ਚਾਨਣਾ
author img

By

Published : Apr 27, 2023, 6:55 PM IST

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਚਲ ਰਹੇ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਸਵੱਛ ਸਰਵੇਖਣ ਗ੍ਰਾਮੀਣ 2023, ਫੀਕਲ ਸਲੱਜ ਮੈਨੇਜਮੈਂਟ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਜ਼ਿਲ੍ਹੇ ਨੂੰ ਓ. ਡੀ. ਐੱਫ ਪਲੱਸ ਬਣਾਉਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰਵਿੰਦਰ ਪਾਲ ਸਿੰਘ ਸੰਧੂ ਨੇ ਇਕ ਵਿਸ਼ੇਸ਼ ਮੀਟਿੰਗ ਕੀਤੀ।

ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਐਕਸ਼ਨ: ਮੀਟਿੰਗ ਵਿੱਚ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨਾਲ ਸ੍ਰੀ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਵਲੋਂ ਵੱਖ-ਵੱਖ ਵਿਸ਼ਿਆ ਸਬੰਧੀ ਸਰਕਾਰ ਦੁਆਰਾ ਸੈਨੀਟੇਸ਼ਨ ਦੇ ਕੰਮਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਦਿੱਤੇ ਗਏ ਟੀਚਿਆਂ ਬਾਰੇ ਜਾਣੂ ਕਰਵਾਇਆ ਗਿਆ। ਜਿਲ੍ਹੇ ਨੂੰ ਓ.ਡੀ.ਐੱਫ ਪਲੱਸ ਬਣਾਉਣ ਅਤੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਐਕਸ਼ਨ ਪਲਾਨ 2023-24 ਉਲੀਕਿਆ ਗਿਆ।

ਵੱਖ-ਵੱਖ ਪ੍ਰੋਜੈਕਟਾਂ ਉੱਤੇ ਪਾਇਆ ਚਾਨਣਾ: ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਦੇ 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1355 ਸਮੁਦਾਇਕ ਖਾਦ ਪਿੱਟਾਂ, 581 ਟ੍ਰਾਈਸਾਈਕਲ, 548 ਨਡੇਪ ਪਿੱਟ। ਇੱਕ ਗੋਬਰ ਧੰਨ ਬਾਇਓਗੈਸ ਪਲਾਂਟ, 387 ਗਿੱਲੇ ਕੂੜੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਫੇਸ ਸਟੋਰੇਜ਼ ਚੈਂਬਰ, ਸਿੰਗਲ ਯੂਜ ਪਲਾਸਟਿਕ ਦੇ ਨਿਪਟਾਰੇ ਲਈ ਬਲਾਕ ਪੱਧਰ ’ਤੇ, 6 ਪਲਾਸਟਿਕ ਵੇਸਟ ਮੈਨੇਜ਼ਮੈਂਟ ਯੂਨਿਟ ਅਤੇ ਸੈਂਟਰੀ ਵੇਸਟ ਲਈ। ਇਸ ਤੋਂ ਇਲਾਵਾ 12 ਇੰਸੀਨੇਰੇਟਰ ਅਤੇ 237 ਸਮੂਦਾਇਕ ਸਾਂਝੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ-2 , 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1370 ਛੱਪੜਾਂ ਅਤੇ ਸਮੂਦਾਇਕ ਪਿੱਟਾਂ, 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ 8 ਥਾਪੜ ਮਾਡਲ ਛੱਪੜਾਂ ਤੋਂ ਇਲਾਵਾ ਪਸ਼ੂਆਂ ਦੇ ਇਸ਼ਨਾਨ ਅਤੇ ਗੋਬਰ ਦੇ ਨਿਪਟਾਰੇ ਲਈ 665 ਚੈਂਬਰ ਬਣਾਏ ਜਾਣੇਗੇ। ਘਰਾਂ ਵਿੱਚੋਂ ਨਿਕਲਣ ਵਾਲੇ ਪਾਣੀ ਲਈ 44 ਸਮਾਲ ਬੋਰਡ ਅਤੇ ਮਨੁੱਖੀ ਮੱਲ ਦੇ ਨਿਪਟਾਰੇ ਲਈ ਫੀਕਲ ਸਲੱਜ ਪਲਾਂਟ ਲਗਾਏ ਜਾਣਗੇ। ਇਸ ਮੌਕੇ ਪੰਕਜ ਜੈਨ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸ੍ਰੀ ਬਿਕਰਮਜੀਤ ਸਿੰਘ ਐਸ.ਡੀ.ਓ. ਪੰਚਾਇਤੀ ਰਾਜ, ਬਲਕਾਰ ਸਿੰਘ ਪੰਚਾਇਤ ਅਫ਼ਸਰ, ਹਰਪ੍ਰਤਾਪ ਸਿੰਘ ਬਲਾਕ ਤਰਸਿੱਕਾ, ਵਿਭੂਤੀ ਸ਼ਰਮਾ ਅਤੇ ਸੈਨੀਟੇਸ਼ਨ ਵਿਭਾਗ ਦਾ ਜਿਲ੍ਹਾ ਪੱਧਰੀ ਸਮਾਜਿਕ ਸਟਾਫ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕਿਸਾਨਾਂ ਤੇ ਗਰੀਬਾਂ ਦੇ ਹੱਕ 'ਚ ਕੀਤੇ ਫੈਸਲਿਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਬਣਾਈ ਵੱਖਰੀ ਪਛਾਣ, ਜਾਣੋ ਉਹ ਫੈਸਲੇ ਜੋ ਹੋਰ ਸੂਬਿਆਂ ਨੇ ਵੀ ਕੀਤੇ ਲਾਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.