ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦੇ ਬੇਬੇ ਨਾਨਕੀ ਵਿਚ ਇੱਕ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੀੜਿਤ ਪਰਿਵਾਰ ਨੇ ਬੱਚੀ ਦੀ ਮੌਤ ਲਈ ਡਾਕਟਰਾਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ।ਬੱਚੀ ਦੀ ਮੌਤ ਤੋਂ ਬਾਅਦ ਹੁਣ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।ਮ੍ਰਿਤਕ ਬੱਚੀ ਦੀ ਦਾਦੀ ਨੇ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਸਾਡੀ ਬੱਚੀ ਨੂੰ ਡਾਕਟਰ ਠੀਕ ਕਰ ਦਿੰਦੇ। ਪਰਿਵਾਰ ਨੇ ਕਿਹਾ ਕਿ ਬੱਚੀ ਦੀ ਮੌਤ ਲਈ ਹਸਪਤਾਲ਼ ਦੇ ਡਾਕਟਰ ਹੀ ਜ਼ਿੰਮੇਵਾਰ ਹਨ ਜਿੰਨਾ ਨੇ ਬੱਚੀ ਨੂੰ ਗ਼ਲਤ ਇੰਜੈਕਸ਼ਨ ਲਗਾਇਆ ਹੈ।
ਪਰਿਵਾਰ ਨੇ ਕੀਤੀ ਇਨਾਫ਼ ਦੀ ਮੰਗ : ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਤਰਨਤਾਰਨ ਦੇ ਪਿੰਡ ਗੰਡੀਵਿੰਡ ਤੋਂ ਬੱਚੀ ਨੂੰ ਗੁਰੂ ਨਾਨਕ ਹਸਪਤਾਲ ਲੈਕੇ ਆਏ ਸੀ। ਇਲਾਜ ਦੌਰਾਨ ਪਹਿਲਾਂ ਬੱਚੀ ਠੀਕ ਸੀ। ਸਾਡੀ ਬੱਚੀ ਠੀਕ ਠਾਕ ਸੀ ਤੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਜਿਸਦੀ ਵੀਡਿਓ ਵੀ ਸਾਡੇ ਕੋਲ ਹੈ। ਪਰਿਵਾਰ ਨੇ ਦੱਸਿਆ ਕਿ ਇੱਕ ਨਰਸ ਆਈ ਜਿਸਨੇ ਇੱਕ ਇੰਜੇਕਸਨ ਲਾਇਆ। ਜਿਸ ਤੋਂ ਬਾਅਦ ਬੱਚੀ ਨੇ ਹੋਸ਼ ਹੀ ਨਹੀਂ ਸੰਭਾਲੀ ਤੇ ਬੱਚੀ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਬੱਚੀ ਦਾ ਨਾਂ ਕੀਰਤਜੋਤ ਹੈ। ਪੀੜਿਤ ਪਰਿਵਾਰ ਵਲੋਂ ਡਾਕਟਰਾਂ ਦੇ ਖਿਲਾਫ਼ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।
- ਪੰਚਾਇਤਾਂ ਭੰਗ ਕਰਨ ਉੱਤੇ ਭੜਕੀ ਕਾਂਗਰਸ; ਅਦਾਲਤ ਵਿੱਚ ਪਟੀਸ਼ਨ ਦਾਇਰ, ਵੜਿੰਗ ਦਾ ਕਹਿਣਾ ਵਿਕਾਸ ਕਾਰਜ ਹੋਣਗੇ ਪ੍ਰਭਾਵਿਤ
- Government Ignored ITIs : ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ 23 ITIs, ਮਾਹਿਰ ਨੇ ਕੀਤੇ ਵੱਡੇ ਖੁਲਾਸੇ, ਖਾਸ ਰਿਪੋਰਟ
- ਪੰਜਾਬ ਸਰਕਾਰ ਨੇ ਸੋਲਰ ਊਰਜਾ ਲਈ ਕੀਤਾ ਸਭ ਤੋਂ ਵੱਡਾ ਬਿਜਲੀ ਖਰੀਦ ਸਮਝੌਤਾ, 2 ਰੁਪਏ 53 ਪੈਸੇ ਪ੍ਰਤੀ ਯੂਨਿਟ ਮਿਲੇਗੀ ਬਿਜਲੀ
ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮਜੂਦ ਡਾਕਟਰ ਗੌਰਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਬੱਚੀ ਗਲੀ ਦੇ ਵਿੱਚ ਕੁੱਤੇ ਦੇ ਨਾਲ ਖੇਡ ਰਹੀ ਸੀ ਤੇ ਉਹ ਕੁੱਤਾ ਹਲਕਿਆ ਸੀ। ਡਾਕਟਰ ਨੇ ਕਿਹਾ ਬੱਚੇ ਦੇ ਰੈਬਿਜ਼ ਦੇ ਫੀਚਰ ਆਉਣੇ ਸ਼ੁਰੂ ਹੋ ਗਏ, ਜਿਸ ਵਿਚ ਬੱਚਾ ਡਰਨਾ ਸ਼ੁਰੁ ਹੋ ਜਾਂਦਾ ਹੈ। ਉਨਾਂ ਕਿਹਾ ਕਿ ਅਸੀ ਬੱਚੇ ਦੇ ਪਰਿਵਾਰ ਨੂੰ ਵੀ ਆਪਣੇ ਆਪ ਨੂੰ ਇੰਜੈਕਸ਼ਨ ਲਗਾਉਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਬੱਚਾ ਇੱਕ ਦਮ ਅਰੈਸਟ ਦੇ ਵਿੱਚ ਚਲਾ ਗਿਆ। ਬੱਚੇ ਨੂੰ ਸਿਪਿਆਰ ਕੀਤਾ ਗਿਆ ਪਰ ਬੱਚੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਬੱਚੇ ਦੀ ਮੌਤ ਹੋ ਗਈ।
ਕਾਨੂੰਨ ਅਨੂਸਾਰ ਹੋਵੇਗੀ ਕਾਰਵਾਈ: ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਰਿਪੋਰਟਾਂ ਆਉਣਗੀਆਂ ਉਸ ਦੇ ਅਧਾਰ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।