ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ 30 ਮਾਰਚ ਨੂੰ ਐਸਜੀਪੀਸੀ ਦਾ ਬਜਟ ਇਜਲਾਸ ਹੋਵੇਗਾ ਤੇ ਬਜਟ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ 2 ਦਿਨ ਪਹਿਲਾਂ ਸਾਰੇ ਐੱਸਜੀਪੀਸੀ ਮੈਂਬਰਾਂ ਨੂੰ ਬਜਟ ਦੀਆਂ ਕਾਪੀਆਂ ਦੇ ਦਿੱਤੀਆਂ ਜਾਣਗੀਆਂ ਜੋ ਬਜਟ ’ਚ ਸੋਧ ਕਰਵਾ ਸਕਦੇ ਹਨ।
ਇਹ ਵੀ ਪੜੋ: ਅਜਨਾਲਾ ’ਚ ਪੁਰਾਣੀਆਂ ਇੱਟਾਂ ਨਾਲ ਗਲੀਆਂ ਬਣਾਉਣ ਦਾ ਵਿਰੋਧ
ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 15 ਮਾਰਚ ਤੋਂ ਸਮਾਗਮ ਸ਼ੁਰੂ ਕੀਤੇ ਜਾਣਗੇ ਅਤੇ ਪਹਿਲਾਂ ਨਗਰ ਕੀਰਤਨ ਅੰਮ੍ਰਿਤਸਰ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਕੇ ਦਿੱਲੀ ਤਕ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਅਤੇ ਬੀਬੀ ਨਾਨਕੀ ਦੇ ਪਿੰਡ ਵੀ ਵੱਡੇ ਸਮਾਗਮ ਕਰਵਾਏ ਜਾਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਜੋ ਸੰਗਤ ਵਿਸਾਖੀ ਮੌਕੇ ਪਾਕਿਸਤਾਨ ਜਾਵੇਗੀ ਉਹਨਾਂ ਲਈ ਕੋਰੋਨਾ ਦਾ ਟੀਕਾ ਲਵਾਉਣ ਬਹੁਤ ਜ਼ਰੂਰੀ ਹੋਵੇਗਾ। ਜਿਸ ਸਬੰਧੀ ਅਜੇ ਸਰਕਾਰ ਤੋਂ ਇਜਾਜ਼ਤ ਲੈਣੀ ਹੈ।
ਇਹ ਵੀ ਪੜੋ: ਕਿਸਾਨ ਸੰਘਰਸ਼ ’ਚ ਪੈਦਲ ਪੁੱਜਣ ਵਾਲੇ ਜੋੜੇ ਦਾ ਸਨਮਾਨ
ਇਸ ਦੇ ਨਾਲ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਐੱਸਜੀਪੀਸੀ ਵੱਲੋਂ ਬਹੁਤ ਸਾਰੇ ਟੈਂਟ ਲਵਾਏ ਗਏ ਹਨ, ਹੁਣ ਅਸੀਂ ਇਹ ਟੈਂਟ ਟੀਨ ਦੇ ਬਣਵਾ ਰਹੇ ਹਾਂ ਤਾਂ ਜੋ ਗਰਮੀ ਦੇ ਸਮੇਂ ਇਹਨਾਂ ’ਚ ਪੱਖੇ ਲਵਾਏ ਜਾ ਸਕਣ ਤਾਂ ਜੋ ਕਿਸਾਨਾਂ ਦਾ ਗਰਮੀ ਤੋਂ ਬਚਾਅ ਹੋ ਸਕੇ।