ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਆਉਣ ਨਾਲ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਜਿੱਥੇ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਲੋਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਬੰਦ ਹੋ ਗਏ, ਲੋਕਡਾਊਨ ਦੌਰਾਨ ਹੀ ਪਾਕਿਸਤਾਨ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ। ਜਿਹੜੇ ਲੋਕ ਜਿੱਥੇ ਸਨ, ਉਥੇ ਹੀ ਫਸ ਕੇ ਰਹਿ ਗਏ। ਅਜਿਹਾ ਹੀ ਇਹ ਪਾਕਿਸਤਾਨ ਦਾ ਪਰਿਵਾਰ ਜੋ ਕਿ ਭਾਰਤ ਦੇ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਲਈ ਆਇਆ ਸੀ, ਜੋ ਕਿ ਭਾਰਤ ਵਿੱਚ ਹੀ ਲੋਕਡਾਊਨ ਕਰਕੇ ਫਸ ਗਿਆ।
ਹੁਣ ਲੋਕਡਾਊਨ ਖੁੱਲ੍ਹਣ 'ਤੇ ਇਹ ਪਾਕਿਸਤਾਨ ਜਾਣ ਨੂੰ ਤਿਆਰ ਹੋਏ 'ਤੇ ਅਟਾਰੀ ਵਾਹਗਾ ਸਰਹੱਦ 'ਤੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ, ਜਿਸ ਦੇ ਚੱਲਦੇ 2 ਦਸੰਬਰ ਨੂੰ ਇਕ ਹਿੰਦੂ ਪਾਕਿਸਤਾਨੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬਾਰਡਰ ਰੱਖੀਆ ਗਿਆ।
ਪਾਕਿ ਪਰਿਵਾਰ ਮੰਦਰਾਂ ਦੇ ਦਰਸ਼ਨ ਕਰਨ ਆਇਆ ਸੀ, ਭਾਰਤ
ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ, ਹਿੰਦੂਆਂ ਦਾ ਇੱਕ ਸਮੂਹ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਆਇਆ ਸੀ। ਪਰ ਭਾਰਤ ਵਿੱਚ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਜ਼ਰੂਰੀ ਦਸਤਾਵੇਜ਼ਾਂ ਪੂਰੇ ਨਾ ਹੋਣ ਕਰਕੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕੇ। ਇਸੇ ਕਰਕੇ ਹੀ ਉਹ ਢਾਈ ਮਹੀਨਿਆਂ ਤੋਂ ਭਾਰਤ-ਪਾਕਿ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ 'ਤੇ ਰੁੱਕੇ ਹੋਏ ਸਨ। ਜਿਸ ਦੌਰਾਨ 2 ਦਸੰਬਰ ਨੂੰ ਇੱਕ ਬੱਚੇ ਨੇ ਜਨਮ ਲਿਆ।
ਬੱਚਾ ਬਾਰਡਰ 'ਤੇ ਪੈਦਾ ਹੋਣ ਕਰਕੇ ਰੱਖਿਆ, ਬਾਰਡਰ ਨਾਂ
ਦੱਸ ਦਈਏ ਕਿ ਪਾਕਿਸਤਾਨ ਦੇ ਪਿੰਡ ਰਾਜਨਪੁਰਾ ਦੇ ਰਹਿਣ ਵਾਲੇ ਬਾਲਮ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 2 ਦਸੰਬਰ ਜਣੇਪੇ ਦਾ ਦਰਦ ਹੋਇਆ। ਜਿਸ ਕਰਕੇ ਉਸ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਬਾਲਮ ਰਾਮ ਨੇ ਆਪਣੇ ਪੁੱਤਰ ਨਾਂ ਬਾਰਡਰ ਰੱਖਣ ਦਾ ਫੈਸਲਾ ਕੀਤਾ। ਉਸ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੂੰ ਵੱਡੇ ਹੋ ਕੇ ਯਾਦ ਰਹੇਗਾ ਕਿ ਉਸ ਦਾ ਨਾਂ ਇਹ ਕਿਸ ਤਰ੍ਹਾਂ ਰੱਖਿਆ ਗਿਆ ਸੀ।
ਏਜੰਟ ਨੇ ਦਿੱਤੀ ਵੀਜ਼ੇ ਦੀ ਗਲਤ ਜਾਣਕਾਰੀ
ਬਾਲਮ ਰਾਮ ਦੇ ਨਾਲ ਹੋਰ ਕੈਂਪ ਵਿੱਚ ਰਹਿੰਦੇ ਲੋਕਾਂ ਦੱਸਿਆ ਕਿ ਉਹ ਪਾਕਿਸਤਾਨ ਦੇ ਏਜੰਟਾਂ ਦੀ ਗਲਤੀ ਕਾਰਨ ਇੱਥੇ ਫਸੇ ਹੋਏ ਹਨ। ਪਾਕਿ ਏਜੰਟ ਨੇ ਉਨ੍ਹਾਂ ਨੂੰ 3 ਮਹਿਨੇ ਦਾ ਵੀਜ਼ਾ ਕਹਿ ਕੇ ਸਿਰਫ਼ 25 ਦਿਨਾਂ ਦਾ ਵੀਜ਼ਾ ਹੀ ਲਗਾਇਆ ਗਿਆ। ਲੋਕਾਂ ਨੇ ਦੱਸਿਆ ਕਿ ਉਹ 3 ਮਹੀਨੇ ਦੇ ਹਿਸਾਬ ਨਾਲ ਭਾਰਤ ਰਹੇ ਤੇ ਜਦੋਂ 3 ਮਹੀਨੇ ਪੂਰੇ ਹੋਏ ਤਾਂ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਉਹ ਆਪਣੇ - ਆਪਣੇ ਰਿਸ਼ਤੇਦਾਰਾਂ ਕੋਲ ਰਹੇ।
ਕੇਂਦਰ ਸਰਕਾਰ ਤੋਂ ਪਾਕਿਸਤਾਨ ਭੇਜਣ ਦੀ ਅਪੀਲ
ਬਾਲਮ ਰਾਮ ਨੇ ਦੱਸਿਆ ਕਿ ਅਸੀਂ ਕੇਂਦਰ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਕੁੱਝ ਖਾਣ ਨੂੰ ਹੈ ਅਤੇ ਨਾ ਹੀ ਕੋਈ ਪੈਸਾ ਹੈ। ਪਰ ਬਾਰਡਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦਾ ਪਾਸਪੋਰਟ ਬਣਾਇਆ ਜਾਵੇ। ਫਿਰ ਹੀ ਤੁਸੀ ਪਾਕਿਸਤਾਨ ਜਾ ਸਕਦੇ ਹੋ। ਬਾਲਮ ਰਾਮ ਦਾ ਕਹਿਣਾ ਹੈ ਕਿ ਸਾਡੇ ਕੋਲ ਪਾਸਪੋਰਟ ਬਣਾਉਣ ਜੋਗੇ ਪੈਸੇ ਨਹੀਂ ਹਨ, ਅਸੀਂ ਪਾਸਪੋਰਟ ਕਿਸ ਤਰ੍ਹਾਂ ਬਣਾ ਸਕਦੇ ਹਾਂ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬਾਕੀ ਪਰਿਵਾਰ ਪਾਕਿਸਤਾਨ ਵਿੱਚ ਜਾ ਰਹੇ ਹਨ ਤੇ ਸਾਨੂੰ ਵੀ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਨਾਲ ਸਾਡੇ ਵਤਨ ਸਾਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਅਸੀਂ ਆਪਣੇ ਵਤਨ ਆਪਣੇ ਘਰ ਜਾ ਸਕੀਏ।
ਇਸ ਤੋਂ ਪਹਿਲਾ ਵੀ ਭਾਰਤ ਦੇ ਨਾਂ ਤੇ ਰੱਖਿਆ ਸੀ, ਬੱਚੀ ਨਾਂ ਭਾਰਤੀ
ਬੱਚੇ ਦੀ ਮਾਂ ਨੇ ਨਿੰਬੂ ਨੇ ਕਿਹਾ ਕਿ ਇਸ ਤੋਂ ਪਹਿਲਾ ਹੀ ਅਸੀ ਪਾਕਿਸਤਾਨ ਤੋਂ ਭਾਰਤ ਘੁੰਮਣ ਲਈ ਆਏ ਸੀ। ਰਾਜਸਥਾਨ ਦੇ ਜੋਧਪੁਰ ਵਿੱਚ ਸਾਡੀ ਇਕ ਬੱਚੀ ਨੇ ਜਨਮ ਦਿੱਤਾ ਸੀ। ਜਿਸ ਦਾ ਨਾਮ ਭਾਰਤੀ ਰੱਖਿਆ ਸੀ। ਕਿਉਂਕਿ ਉਹ ਭਾਰਤ ਵਿੱਚ ਪੈਂਦਾ ਹੋਈ ਸੀ। ਹੁਣ ਸਾਡੇ ਕੋਲ ਬਾਰਡਰ ਤੇ ਪੁੱਤਰ ਨੇ ਜਨਮ ਦਿੱਤਾ ਹੈ। ਇਸ ਕਰਕੇ ਇਸ ਦਾ ਨਾਂ ਬਾਰਡਰ ਰੱਖਿਆ ਗਿਆ ਹੈ।
ਇਹ ਵੀ ਪੜੋ:- ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਖਿਆ ਡਰੋਨ, ਫਾਇਰਿੰਗ ਤੋਂ ਬਾਅਦ ਗਿਆ ਵਾਪਿਸ