ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਪਿਓ ਨੇ ਆਪਣੀ ਧੀ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਨੂੰ ਮ੍ਰਿਤਕ ਲੜਕੀ ਦੇ ਪਿਤਾ ਦਲਬੀਰ ਸਿੰਘ ਨੇ ਖੁਦ ਨੂੰ ਪੁਲਿਸ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਪੁਲਿਸ ਵੱਲੋਂ ਦਲਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਿੱਚ ਅਣਖ ਸੀ ਤੇ ਮੈਂ ਆਪਣੀ ਧੀ ਨੂੰ ਮਾਰ ਦਿੱਤਾ ਹੈ। ਦਲਬੀਰ ਸਿੰਘ ਨੇ ਕਿਹਾ ਕਿ ਧੀ ਮੇਰੀ ਇੱਕ ਰਾਤ ਕਿਸੇ ਦੇ ਘਰ ਰਹਿ ਕੇ ਆਈ ਸੀ। ਦਲਬੀਰ ਸਿੰਘ ਨੇ ਕਿਹਾ ਪਿੰਡ ਵਿੱਚ ਇੰਨੀਆਂ ਕੁੜੀਆਂ ਆਪਣੇ ਘਰੋਂ ਗਈਆਂ ਹਨ। ਇਸ ਲਈ ਬਾਕੀਆਂ ਨੂੰ ਇਹ ਸਬਕ ਦਿੱਤਾ ਹੈ।
ਇਕ ਦਿਨ ਦਾ ਮਿਲਿਆ ਰਿਮਾਂਡ : ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੜਕੀ ਪਰਸੋਂ ਘਰੋਂ ਦੱਸੇ ਬਗੈਰ ਚਲੀ ਗਈ ਸੀ। ਕੱਲ੍ਹ ਵਾਪਿਸ ਆਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ।
ਪਿੰਡ ਵਾਸੀਆਂ ਨੇ ਕੀ ਕਿਹਾ : ਦੂਜੇ ਪਾਸੇ, ਪਿੰਡ ਮੁੱਛਲ ਦੇ ਵਾਸੀਆਂ ਨੇ ਜਿੱਥੇ, ਪਿਤਾ ਵਲੋਂ ਕੀਤੀ ਇਸ ਵਾਰਦਾਤ ਦਾ ਸਮਰਥਨ ਕੀਤਾ, ਉੱਥੇ ਹੀ, ਇੱਕ ਪਿੰਡ ਵਾਸੀ ਨੇ ਪੁਲਿਸ ਤੋਂ ਇਹ ਵੀ ਮੰਗ ਕੀਤੀ ਕਿ ਜਿਸ ਲੜਕੇ ਕਰ ਕੇ ਇਹ ਸਭ ਹੋਇਆ ਹੈ, ਉਸ ਦੇ ਉਪਰ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਜੇਕਰ ਕੋਈ ਮੁੰਡਾ ਜਾਂ ਕੁੜੀ ਅਪਣੀ ਮਰਜ਼ੀ ਨਾਲ ਘਰੋਂ ਨਿਕਲ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮਿਸਾਲ ਦੇਣ ਲਈ ਦਲਬੀਰ ਨੇ ਇਹੋ ਜਿਹਾ ਕਦਮ ਅਣਖ ਦੇ ਚੱਲਦੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ, ਹਾਲਾਂਕਿ ਕਿ ਮ੍ਰਿਤਕ ਲੜਕੀ ਨੂੰ ਮੋਟਰਸਾਇਕਲ ਪਿੱਛੇ ਬੰਨ੍ਹ ਕੇ ਘੜੀਸਣਾ ਗ਼ਲਤ ਹੈ।
- ਪੰਜਾਬ 'ਚ ਹੜ੍ਹਾਂ ਨਾਲ ਤਬਾਹੀ ਦੇ ਹੋਸ਼ ਉਡਾਉਣ ਵਾਲੇ ਅੰਕੜੇ ਆਏ ਸਾਹਮਣੇ ! ਮੁੱਖ ਸਕੱਤਰ ਨੇ ਕੇਂਦਰ ਤੋਂ ਮੁਆਵਜ਼ੇ ਦੇ ਨਿਯਮਾਂ 'ਚ ਤਬਦੀਲੀ ਦੀ ਕੀਤੀ ਮੰਗ
- ਗੁਰਪਤਵੰਤ ਪੰਨੂੰ ਦੀ ਭੜਕਾਊ ਵੀਡੀਓ ਤੋਂ ਬਾਅਦ ਪੰਨੂੂੰ ਦੇ ਘਰ 'ਤੇ ਤਿਰੰਗਾ ਲਹਿਰਾਉਣ ਪਹੁੰਚਿਆ ਗੁਰਸਿਮਰਨ ਮੰਡ, ਚੰਡੀਗੜ੍ਹ ਪੁਲਿਸ ਨੇ ਰੋਕਿਆ
- Gram Panchayats of Punjab: ਸੂਬੇ 'ਚ ਪੰਚਾਇਤਾਂ ਹੋਈਆਂ ਭੰਗ,31 ਦਸੰਬਰ ਤੱਕ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਮਾਰਕੇ ਉਸ ਦੇ ਪੈਰ ਬੰਨ੍ਹ ਕੇ ਮੋਟਰਸਾਇਕਲ ਦੇ ਨਾਲ ਘਸੀਟਦੇ ਹੋਏ ਰੇਲਵੇ ਟਰੈਕ ਤੇ ਲੈਕੇ ਗਿਆ ਸੀ। ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਦਾ ਸਸਕਾਰ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ।