ਅੰਮ੍ਰਿਤਸਰ: ਬੱਸ ਸਟੈਂਡ ਨਜ਼ਦੀਕ ਆਨੰਦ ਹੋਟਲ ਦੇ ਗੁਦਾਮ 'ਚ ਸਵੇਰੇ 4:30 ਦੇ ਕਰੀਬ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ 'ਚ ਹੋਟਲ ਤੇ ਅਰੋੜਾ ਇਲੈਕਟ੍ਰਾਨਿਕ ਦੇ ਗੋਦਾਮ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਉੱਥੇ ਹੀ ਗੋਦਾਮ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਸਵੇਰੇ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਕਾਰਨ ਹੋਟਲ ਤੇ ਗੁਦਾਮ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਨਾਲ ਗੋਦਾਨ 'ਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ, ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ।
ਦੂਜੇ ਪਾਸੇ ਦਮਕਲ ਵਿਭਾਗ ਦੇ ਅਧਿਕਾਰੀ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਨਗਰ ਨਿਗਮ ਦੀਆਂ 11 ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ। ਦਮਕਲ ਵਿਭਾਗ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਗ ਲੱਗਣ ਦਾ ਪੂਰਾ ਪਤਾ ਨਹੀਂ ਚੱਲ ਸਕਿਆ।