ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਤੋਂ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਇਕੱਠ ਸੱਦਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੁੱਚੇ ਖਾਲਸਾ ਪੰਥਕ ਦਾ ਇਕੱਠ ਸੀ। ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਪੰਜਾਬ ਵਿੱਚ ਬੇਅਦਬੀਆਂ ਹੋਈਆਂ ਹਨ, ਪੰਜਾਬ ਸਰਕਾਰ ਇਨ੍ਹਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਵਿੱਚ ਲੱਗੀ ਹੋਈ ਹੈ।
ਦੋਸ਼ੀਆਂ ਨੂੰ ਫੜਨ ਦੀ ਬਜਾਏ ਉਨ੍ਹਾਂ ਦੇ ਸਬੂਤ ਮਿਟਾ ਰਹੀ ਹੈ ਪੰਜਾਬ ਸਰਕਾਰ
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰਾ ਕੁਝ ਇੱਕ ਸ਼ਾਜਿਸ ਦੇ ਤਹਿਤ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਨ੍ਹਾਂ ਦੇ ਸਬੂਤ ਮਿਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਡੀਐਸਪੀ ਲੈਬਲ ਦੀ ਐਸਆਈਟੀ ਬਣਾਉਣਾ ਇਹ ਗੱਲ ਕਲੀਅਰ ਕਰਦੀ ਹੈ ਕਿ ਕਾਂਗਰਸ ਸਰਕਾਰ ਇਨਸਾਫ ਨਹੀਂ ਦੇਣਾ ਚਾਹੁੰਦੀ।
ਸਰਕਾਰ ਨੇ 48 ਘੰਟੇ ਦਾ ਟਾਇਮ ਮੰਗਿਆਂ ਸੀ ਪਰ ਹੁਣ ਤੱਕ ਕੁਝ ਨਹੀਂ ਕੀਤਾ
ਸੁਖਬਾਰ ਬਾਦਲ ਨੇ ਕਿਹਾ ਕਿ ਜੇ ਇਨਸਾਫ ਨਹੀਂ ਦੇਣਾ ਚਾਹੁੰਦੀ, ਦੋਸ਼ੀਆਂ ਦੇ ਸਬੂਤ ਮਿਟਾ ਰਹੀ ਹੈ ਤਾਂ ਇਸਦਾ ਮਤਲਬ ਉਹ ਇਸ ਸ਼ਾਜਿਸ ਦੇ ਪਿੱਛੇ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੇ 48 ਘੰਟੇ ਦਾ ਟਾਇਮ ਮੰਗਿਆਂ ਸੀ ਪਰ ਹੁਣ ਤੱਕ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਏ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚੱਲਿਆ ਜਾਵੇ, ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ 800 ਕਿਸਾਨਾਂ ਦੀਆਂ ਮੌਤਾਂ ਉੱਤੇ ਪੈਰ ਰੱਖ ਕੇ ਜਿਹੜਾ ਜਾਣਾ ਚਾਹੁਗਾ ਉਸਨੂੰ ਸ਼ਰਮ ਆਉਣੀ ਚਾਹੀਦੀ ਹੈ।
ਗੁਰਦੁਆਰਿਆਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਭਾਜਪਾ
ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਮਨਜਿੰਦਰ ਸਿੰਘ ਸਿਰਸਾ ਦੁਬਾਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਤੀਫਾ ਵਾਪਸ ਲੈ ਰਹੇ ਹਨ, ਇਸ ਤੋਂ ਭਾਜਪਾ ਦੀ ਮਨਸ਼ਾ ਸਾਫ ਲੱਗਦੀ ਹੈ ਕਿ ਉਹ ਗੁਰਦੁਆਰਿਆਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਜੋ ਪਿਛਲੇ ਦਿਨੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਮੰਦਭਾਗੀ ਘਟਨਾ ਵਾਪਰੀ, ਉਸ 'ਤੇ ਸਰਕਾਰ ਨੇ ਵੀ ਸਿੱਟ ਬਣਾਈ ਸੀ ਅਤੇ ਉਹ ਦੀ ਸਿੱਟ ਕਿੱਥੋਂ ਤੱਕ ਪਹੁੰਚੀ ਹੈ ਇਸ ਦਾ ਵੀ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਪੰਜਾਬ ਸਰਕਾਰ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ 48 ਘੰਟੇ ਕਿਹਾ ਸੀ, ਕਿੰਨ੍ਹੇ ਦਿਨ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਇੱਕ ਛੋਟੀ ਜਿਹੀ ਡੀਐਸਪੀ ਦੀ ਕਮੇਟੀ ਬਣਾ ਦਿੱਤੀ।
ਦੋਸ਼ੀਆਂ ਨੂੰ ਫੜਨ ਦੀ ਬਜਾਏ ਖੇਡੀ ਗਈ ਰਾਜਨੀਤੀ
ਉਨ੍ਹਾਂ ਕਿਹਾ ਕਿ ਇਹ ਕਮੇਟੀ ਇੱਕ ਵਾਰ ਵੀ ਰਿਕਾਰਡ ਪੁੱਛਣ ਲਈ ਐਸਜੀਪੀਸੀ ਕੋਲ ਨਹੀਂ ਪਹੁੰਚੀ, ਕੀ ਇੱਥੇ ਕੀ-ਕੀ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿੰਨ੍ਹੀਆਂ ਵੀ 5 ਸਾਲਾਂ ਵਿੱਚ ਬੇਅਦਬੀਆਂ ਹੋਈਆਂ ਇਹ ਸਾਰੀ ਕਾਂਗਰਸ ਨੇ ਸ਼ਾਜਿਸ਼ ਖੇਡੀ ਹੈ, ਦੋਸ਼ੀਆਂ ਨੂੰ ਫੜਨ ਦੀ ਬਜਾਏ ਰਾਜਨੀਤੀ ਖੇਡੀ ਗਈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਇਹ ਸਾਰਾ ਗੀਣੀ-ਮੀਣੀ ਸ਼ਾਜਿਸ ਨਾਲ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਉਸ 'ਤੇ ਪਰਦਾ ਪਾ ਰਹੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਦੇ ਵੀ ਕਿਸੇ ਵੀ ਧਰਮ ਨਾਲ ਬੇਇਨਸਾਫੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜਾ ਰਹੇਗਾ।
ਉਨ੍ਹਾਂ ਕਿਹਾ ਕਿ ਵੱਡੀ ਸ਼ਾਜਿਸ ਰਾਹੀਂ ਭਾਰਤੀ ਜਨਤਾ ਪਾਰਟੀ ਗੁਰੂ ਘਰਾਂ ਦੇ ਉਪਰ ਕਬਜਾ ਕਰਨਾ ਚਾਹੁੰਦੀ ਹੈ। ਸਿੱਖ ਸੰਗਤ ਕਦੇ ਵੀ ਇਹ ਬਰਦਾਸਤ ਨਹੀਂ ਕਰਦੀ ਕਿ ਕੋਈ ਗੁਰੂ ਘਰ ਦੇ ਉਪਰ ਕਬਜਾ ਕਰੇ। ਗੁਰੂਧਾਮਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ, ਸ਼੍ਰੋਮਣੀ ਗੁਰਦਾਆਰਾ ਪ੍ਰਬੰਦਕ ਕਮੇਟੀ ਤੇ ਡੀਜੀਪੀ ਦੀ ਹੈ, ਸਿੱਖ ਸੰਗਤ ਦੀ ਹੈ।
ਝੂਠ ਬੋਲ-ਬੋਲ ਕੇ ਬੋਰਡ ਲਗਵਾਈ ਜਾ ਰਹੇ ਹਨ ਚੰਨੀ
ਉਨ੍ਹਾਂ ਨੇ ਚੰਨੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਨੇ ਕਰੋੜਾ ਲਾ ਕੇ ਇਸ਼ਤਿਹਾਰ ਲਗਾ ਦਿੱਤੇ ਕਿ 36000 ਨੌਕਰੀਆਂ ਪੱਕੀਆਂ ਹੋ ਗਈਆਂ, ਤੇ ਹੁਣ ਕਹਿੰਦਾ ਹੈ ਕਿ ਗਵਰਨਰ ਦੇ ਦਰਤਖਤ ਨਹੀਂ ਹੋਏ, ਉਸ ਨੇ ਝੂਠ ਕਿਉਂ ਬੋਲਿਆ। ਉਨ੍ਹਾਂ ਨੇ ਕਿਹਾ ਕਿ ਚੰਨੀ ਨੇ ਇਸਤਿਹਾਰ ਲਗਵਾ ਦਿੱਤੇ ਕਿ ਰੇਤੇ ਦਾ ਰੇਟ 5 ਰੁਪੈ ਹੈ,ਪਰ 40-40 ਰੁਪੈ ਨੂੰ ਰੇਤਾਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਝੂਠ ਬੋਲ-ਬੋਲ ਕੇ ਬੋਰਡ ਲਗਵਾਈ ਜਾ ਰਹੇ ਹਨ। ਚੰਨੀ ਪੰਜਾਬ ਦੀ ਜਨਤਾ ਨੂੰ ਜਬਾਵ ਦੇਵੇ ਕਿ ਉਸਨੇ ਇਸ ਤਰ੍ਹਾਂ ਦੇ ਬੋਰਡ ਕਿਉਂ ਲਗਵਾਏ ਹਨ।
ਇਹ ਵੀ ਪੜ੍ਹੋ: ਖੇਮਕਰਨ ਪੰਹੁਚੀ ਹਰਸਿਮਰਤ ਕੌਰ ਬਾਦਲ ਨੇ ਘੇਰੇ ਕਾਂਗਰਸੀ ਲੀਡਰ