ਅੰਮ੍ਰਿਤਸਰ: ਚੋਗਾਵਾਂ ਅਧੀਨ ਆਉਂਦੇ ਪਿੰਡ ਕੋਲੋਵਾਲ ਦੇ ਗ਼ਰੀਬ ਕਿਸਾਨ(Farmers) ਜਸਬੀਰ ਸਿੰਘ ਪੁੱਤਰ ਗੁਲਯਾਰ ਸਿੰਘ (48) ਜਿਸ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ (Toxic drugs) ਪੀ ਲਈ ਸੀ ਜਿਸ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ ਸੀ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।ਕਿਸਾਨ ਦੀ ਹਸਪਤਾਲ ਵਿਚ ਇਲਾਜ਼ ਦੇ ਦੌਰਾਨ ਮੌਤ (Death) ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ।
ਕਿਸਾਨ ਆਗੂ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਜਸਬੀਰ ਸਿੰਘ ਸਾਡੀ ਜਥੇਬੰਦੀ ਦਾ ਵਰਕਰ ਸੀ ਅਤੇ ਉਸ ਦੀ ਤਿੰਨ ਏਕੜ ਦੇ ਕਰੀਬ ਜ਼ਮੀਨ ਸੀ।ਉਸ ਉਤੇ 9 ਲੱਖ ਦਾ ਬੈਂਕਾਂ, ਸੋਸਾਇਟੀਆ ਤੇ ਆੜ੍ਹਤੀਆਂ ਦਾ ਕਰਜ਼ਾ ਸੀ।ਜਿਸ ਨੂੰ ਲੈ ਕੇ ਉਹ ਅਕਸਰ ਪ੍ਰੇਸ਼ਾਨ (Upset)ਰਹਿੰਦਾ ਸੀ।ਕਿਸਾਨੀ ਕਾਰੋਬਾਰ ਵਿਚ ਆਏ ਮੰਦੇ ਅਤੇ ਕੋਈ ਹੋਰ ਕਾਰੋਬਾਰ ਨਾ ਦਿਸਣ ਕਾਰਨ ਉਸ ਨੇ ਜਹਿਰੀਲੀ ਦਵਾਈ ਪੀ ਕੇ ਆਪਣੀ ਖੁਦਕੁਸ਼ੀ ਕਰ ਲਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਹਸਪਤਾਲ ਦੇ ਇਲਾਜ ਦੌਰਾਨ ਉਨ੍ਹਾਂ ਉਤੇ ਕੋਈ ਚਾਰ ਲੱਖ ਰੁਪਏ ਖਰਚਾ ਹੋ ਗਿਆ ਸੀ ਅਤੇ ਜਸਬੀਰ ਸਿੰਘ ਦੇ ਘਰ ਦੀ ਹਾਲਤ ਬਹੁੁਤ ਮਾੜੀ ਹੈ ਅਤੇ ਉੁਸ ਨੂੰ ਧੀਆਂ ਦੇ ਵਿਆਹ ਦੀ ਚਿੰਤਾ ਸਤਾਉੁਣ ਲੱਗੀ ਸੀ।
ਕਿਸਾਨ ਆਗੂ ਨੇ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਲੜਕੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਤੁਰੰਤ ਦੱਸ ਲੱਖ ਦੀ ਸਹਾਇਤਾ ਦਿੱਤੀ ਜਾਵੇ ਅਤੇ ਬੈਂਕਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ।
ਇਹ ਵੀ ਪੜੋ:ਕੋਟਕਪੂਰਾ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ 'ਚ ਦੇਰੀ ਲਈ ਪੰਜਾਬ ਸਰਕਾਰ ਨੂੰ ਨੋਟਿਸ