ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ (Awareness against drugs) ਕਰਨ ਲਈ ਪੇਂਟਿਗਾਂ ਬਣਾਈਆਂ ਹਨ। ਸਮਾਜ ਸੇਵੀ ਸੰਸਥਾ ਵੱਲੋਂ ਪੇਂਟਿੰਗ ਕੰਪੀਟੀਸ਼ਨ (Painting competition) ਕਰਵਾਇਆ ਗਿਆ ਜਿਸ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਹੈਰਾਨੀਜਨਕ ਪੇਂਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਜ਼ਿਆਦਾਤਰ ਬੱਚਿਆਂ ਵੱਲੋਂ ਨਸ਼ੇ ਦੇ ਮੁੱਦੇ ਉੱਤੇ ਪੇਂਟਿੰਗਾਂ ਬਣਾਈਆਂ ਗਈਆਂ। ਵਿਦਿਆਰਥੀਆਂ ਦੀ ਸ਼ਾਨਦਾਰ ਪੇਂਟਿੰਗ ਨੂੰ ਵੇਖ ਕੇ ਖ਼ੁਦ ਸਮਾਜ ਸੇਵੀ ਸੰਸਥਾਵਾਂ ਭਾਵੁਕ ਨਜ਼ਰ ਆ ਰਹੀਆਂ ਸਨ।ਪੇਟਿੰਗ ਬਣਾ ਰਹੇ ਵਿਦਿਆਰਤਈਆਂ ਨੇ ਕਿਹਾ ਕੁ ਉਨ੍ਹਾਂ ਨਸ਼ੇ ਦੇ ਕੌੜ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਹ ਪੈਂਟਿੰਗਾਂ ਤਿਆਰ ਕੀਤੀਆਂ ਹਨ।
ਪੇਟਿੰਗ ਮੁਕਾਬਲਿਆਂ (Painting competition) ਵਿੱਚ ਭਾਗ ਲੈ ਰਹੀਆਂ ਵਿਦਿਆਰਥਣਾਂ ਕਿਹਾ ਕਿ ਕੁਝ ਨੌਜਵਾਨ ਗੁੰਮਰਾਹ ਹੋਕੇ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ ਨਾਲ਼ ਹੀ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਰੋਜ਼ਗਾਰ ਦੀ ਕਮੀ ਅਤੇ ਨਸ਼ੇ ਦੇ ਵੱਧ ਰਹੇ ਪ੍ਰਭਾਵ ਕਾਰਨ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ ਦਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਭਾਵੇਂ ਨਸ਼ੇ ਉੱਤੇ ਠਲ ਪਾਉਣ ਦੇ ਲਗਾਤਾਰ ਦਾਅਵੇ ਕਰ ਰਹੀ ਹੈ ਪਰ ਫਿਰ ਵੀ ਜਵਾਨੀ ਨਸ਼ੇ ਵਿੱਚ ਗਲਤਾਨ ਹੋ ਰਹੀ ਅਤੇ ਇਸ ਲਈ ਸਰਕਾਰ ਨੂੰ ਨਸ਼ੇ ਦੇ ਖਾਤਮੇ ਲਈ ਕਰੜੇ ਫੈਸਲੇ ਲੈਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ASI ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, SHO ਉੱਤੇ ਲਗਾਏ ਇਲਜ਼ਾਮ
ਸਮਾਜ ਸੇਵੀ ਸੰਸਥਾ ਦੇ ਆਗੂ ਅਤੇ ਮਿਸ਼ਨਰੀ ਐਜੂਕੇਸ਼ਨ ਸੋਸਾਇਟੀ (Missionary Education Society) ਦੇ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਬੱਚਿਆਂ ਵੱਲੋਂ ਬਣਾਈਆਂ ਪੇਟਿੰਗਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚੇ ਵਾਤਾਵਰਣ ਦੀ ਸ਼ੁੱਧਤਾ ਅਤੇ ਨਸ਼ੇ ਦੇ ਮੁੱਦੇ ਨੂੰ ਲੈਕੇ ਗੰਭੀਰ ਹਨ। ਉਨ੍ਹਾਂ ਅੱਗੇ ਕਿਹਾ ਕਿ ਬੱਚੇ ਸੰਜੀਦਾ ਮੁੱਦਿਆਂ ਨੂੰ ਲੈਕੇ ਚਿੰਤਤ ਹਨ ਇਸ ਨਾਲ਼ ਤਸੱਲੀ ਮਿਲਦੀ ਹੈ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਸੁਨਹਿਰੀ ਹੋ ਸਕਦਾ ਹੈ।