ਅੰਮ੍ਰਿਤਸਰ : 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਬਖਸ਼ੀਸ਼ ਸਿੰਘ ਨਾਂ ਦੇ ਬਜ਼ੁਰਗ ਨੇ ਇਸ ਕਰਕੇ ਫੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਹਮਲਾ ਕਰਨ ਲਈ ਇਨ੍ਹਾਂ ਦੀ ਬਟਾਲੀਅਨ ਨੂੰ ਹੀ ਅੱਗੇ ਭੇਜਿਆ ਗਿਆ ਸੀ।
ਫੌਜ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬਾਅਦ ਬਖਸ਼ੀਸ਼ ਸਿੰਘ ਵੱਲੋਂ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕੀਤਾ ਜਾਣ ਲੱਗਾ। ਇਸ ਦੌਰਾਨ ਇਸ ਬਜ਼ੁਰਗ ਨੂੰ ਨਾ ਤਾ ਇਸ ਦੇ ਪਰਿਵਾਰ ਨੇ ਪੁੱਛਿਆ ਅਤੇ ਨਾ ਹੀ ਹੋਰ ਕਿਸੇ ਸਮਾਜ ਸੇਵੀ ਸੰਸਥਾ ਨੇ। ਹੁਣ ਬਜ਼ੁਰਗ ਦੀ ਬਾਂਹ ਤੇ ਗੰਭੀਰ ਸੱਟ ਲੱਗੀ ਹੋਣ ਕਾਰਨ ਅਤੇ ਲੱਤ ਵੀ ਟੁੱਟੀ ਹੋਣ ਕਾਰਨ ਉਸ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ। ਇੱਥੋਂ ਤੱਕ ਕਿ ਬਜ਼ੁਰਗ ਨੂੰ ਉਸ ਦੇ ਪੁੱਤਰ ਨੇ ਵੀ ਘਰ ਤੋਂ ਕੱਢ ਦਿੱਤਾ ਤੇ ਹੁਣ ਇਹ ਬਜ਼ੁਰਗ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਇਸ ਬਜ਼ੁਰਗ ਦਾ ਸਹਾਰਾ ਬਣ ਕੇ ਪੰਜਾਬ ਪੁਲਿਸ 'ਚ ਤੈਨਾਤ ਏਐਸਆਈ ਦਲਜੀਤ ਸਿੰਘ ਬਹੁੜੇ ਹਨ। ਏਐਸਆਈ ਦਲਜੀਤ ਸਿੰਘ ਵੱਲੋਂ ਇਸ ਬਜ਼ੁਰਗ ਦਾ ਆਪਰੇਸ਼ਨ ਕਰਵਾਉਣ ਦਾ ਵੀ ਬੀੜਾ ਚੁੱਕਿਆ ਗਿਆ ਅਤੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਇਸ ਬਜ਼ੁਰਗ ਦੇ ਸਾਹ ਚੱਲਦੇ ਨੇ ਉਦੋਂ ਤਕ ਇਨ੍ਹਾਂ ਦਾ ਖਰਚਾ ਉਹ ਤੇ ਸਮਾਜਸੇਵੀ ਸੰਸਥਾਵਾਂ ਚੁੱਕਣਗੀਆਂ ਅਤੇ ਇਸ ਬਜ਼ੁਰਗ ਨੂੰ ਹੁਣ ਉਹ ਕੰਮ ਨਹੀਂ ਕਰਨ ਦੇਣਗੇ ਅਤੇ ਆਪਣੇ ਬਾਪ ਵਾਂਗ ਇਸ ਬਜ਼ੁਰਗ ਦੀ ਦੇਖ ਰੇਖ ਕਰਨਗੇ।
ਇਹ ਵੀ ਪੜ੍ਹੋ: 4 ਸਾਲ ਨਹੀਂ ਕੀਤਾ ਕੰਮ, ਹੁਣ ਮੁੱਖ ਮੰਤਰੀ, ਪ੍ਰਸ਼ਾਂਤ ਕਿਸ਼ੋਰ ਤੋਂ ਕਰਵਾ ਰਹੇ ਵੱਡੇ ਐਲਾਨ: ਮੀਤ ਹੇਅਰ