ਅੰਮ੍ਰਿਤਸਰ: ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਪੰਥਕ ਮੀਟਿੰਗ ਚਲ ਰਹੀ ਹੈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਮੈਂਬਰ ਵੀ ਸ਼ਾਮਲ ਹਨ। ਮੀਟਿੰਗ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੁਝ ਸਿੱਖ ਨੌਜਵਾਨਾਂ ਨੇ ਅੰਮ੍ਰਿਤਪਾਲ ਦੇ ਹੱਕ ਵਿੱਚ ਨਾਅਰੇ ਲਾਏ ਗਏ। ਦੂਜੇ ਪਾਸੇ, ਸਿੱਖ ਜਥੇਬੰਦੀਆਂ ਵੱਲੋਂ ਅਖੌਤੀ ਮੀਡੀਆ ਮੁਰਦਾਬਾਦ ਦੇ ਨਾਅਰੇ ਲਾਏ ਗਏ।
ਸਿੱਖ ਨੌਜਵਾਨਾਂ ਨੇ ਲਾਏ ਨਾਅਰੇ: ਸਿੱਖ ਨੌਜਵਾਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਨਾਅਰੇ ਲਾਉਂਦਿਆਂ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ। ਅੰਮ੍ਰਿਤਪਾਲ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਤੋਂ ਇਲਾਵਾ ਨਿਜੀ ਮੀਡਆਂ ਚੈਨਲਾਂ ਤੇ ਗੋਦੀ ਮੀਡੀਆ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਹ ਨਾਅਰੇ ਲਾਉਂਦਿਆਂ ਦੀ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਹਮਣੇ ਆਈ ਹੈ।
ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੀਟਿੰਗ : ਪੰਜਾਬ 'ਚ ਚੱਲ ਰਹੇ ਮੌਜੂਦਾ ਹਾਲਾਤ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੀਟਿੰਗ ਸੱਦੀ ਗਈ ਹੈ। ਇਸ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਚੱਲ ਰਹੇ ਪੰਜਾਬ ਦੇ ਹਾਲਾਤ ਸਬੰਧੀ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਤੇ ਕੁਝ ਚੁਣਵੇਂ ਨੁਮਾਇੰਦਿਆਂ ਨੂੰ ਸੱਦਿਆ ਗਿਆ। ਇਨ੍ਹਾਂ 50 ਤੋਂ 60 ਨੁਮਾਇੰਦਿਆਂ ਕੋਲੋਂ ਸਲਾਹ ਲਈ ਜਾਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖਾਂ ਖ਼ਿਲਾਫ਼ ਜੋ ਸਾਜਿਸ਼ ਪੁਲਿਸ ਵੱਲੋਂ ਸਿਰਜਿਆ ਗਿਆ ਹੈ, ਉਸ ਦਾ ਹੱਲ ਕੱਢਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕੋਈ ਵੀ ਸਿਆਸੀ ਆਗੂ ਨਹੀਂ ਸੱਦਿਆ ਗਿਆ, ਕਿਉਂਕਿ ਇਹ ਇਕ ਪੰਥਕ ਮਸਲਾ ਵੀ ਹੈ ਤੇ ਨਾ ਹੀ ਇਸ ਵਿੱਚ ਕੋਈ ਬਹੁਤ ਵੱਡਾ ਇਕੱਠ ਸੱਦਿਆ ਗਿਆ ਹੈ। ਭਵਿੱਖ 'ਚ ਜੇਕਰ ਲੋੜ ਪਈ, ਤਾਂ ਇਕੱਠ ਕੀਤਾ ਜਾਵੇਗਾ, ਪਰ ਫਿਲਹਾਲ ਕੁਝ ਸਿੱਖ ਨੁੰਮਾਇੰਦਿਆਂ ਨੂੰ ਹੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਗਿਆ।
ਕਿਸਾਨ ਆਗੂਆਂ ਨੇ ਸੌਂਪਿਆ ਮੰਗ ਪੱਤਰ: ਸੋਮਵਾਰ ਨੂੰ ਭਾਰਤ ਕਿਸਾਨ ਯੂਨੀਅਨ (ਬਹਰਾਮਕੇ) ਦੀ ਜੱਥੇਬੰਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦੇਣ ਲਈ ਪਹੁੰਚੀ। ਇਸ ਮੌਕੇ ਗੱਲਬਾਤ ਹੋਏ ਭਾਰਤ ਕਿਸਾਨ ਯੂਨੀਅਨ ਬਹਰਾਮਕੇ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੇ ਕਿਹਾ ਸਿੱਖ ਨੌਜਵਾਨਾਂ, ਵਿਦਿਆਰਥੀਆਂ, ਪੱਤਰਕਾਰਾਂ 'ਤੇ ਹੋਏ ਨਜਾਇਜ਼ ਪਰਚੇ ਅਤੇ ਮੌਜੂਦਾ ਪੰਜਾਬ ਦੇ ਹਲਾਤ ਬਾਰੇ ਅਸੀਂ ਪੰਜਾਬ ਜਥੇਦਾਰ ਸਾਹਿਬ ਨੂੰ ਸਨਿਮਰ ਬੇਨਤੀ ਕਰਦੇ ਹੋਏ ਮੰਗ ਪੱਤਰ ਸੌਂਪਿਆ ਹੈ।
ਇਹ ਵੀ ਪੜ੍ਹੋ: Search Opration Amritpal Live update: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਲੱਗੇ ਨਾਅਰੇ