ਅੰਮ੍ਰਿਤਸਰ: ਕਹਿੰਦੇ ਹਨ ਕੀ ਹੁਨਰ ਕਿਸੇ ਪਛਾਣ ਦਾ ਮੁਹਤਾਜ ਨਹੀ ਹੁੰਦਾ। ਇਹ ਗੱਲ ਸੱਚ ਕਰ ਦਿਖਾਈ ਹੈ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਸਕੈਚ ਆਰਟਿਸਟ ਨਵਦੀਪ ਸਿੰਘ ਨੇ, ਜੋ ਕਿ ਕੁਝ ਮਿੰਟਾਂ ਵਿੱਚ ਹੀ ਸਾਹਮਣੇ ਬੈਠੇ ਇਨਸਾਨ ਦੀ ਹੂਬਹੂ ਤਸਵੀਰ ਪੇਪਰ ਉੱਤੇ ਉਲੀਕ ਦਿੰਦੇ ਹਨ। ਇੱਥੇ ਪਹੁੰਚਣ ਵਾਲਾ ਹਰ ਕੋਈ ਸੈਲਾਨੀ ਨਵਦੀਪ ਸਿੰਘ ਦੀ ਇਸ ਕਲਾ ਦਾ ਦੀਵਾਨਾ ਬਣ ਜਾਂਦਾ ਹੈ। ਦੇਸ਼ਾਂ ਵਿਦੇਸ਼ਾ ਤੋਂ ਹੈਰੀਟੇਜ ਸਟਰੀਟ ਵਿਖੇ ਪਹੁੰਚਣ ਵਾਲੇ ਯਾਤਰੀ ਵੀ ੳਸ ਕੋਲੋ ਆਪਣੀ ਤਸਵੀਰ ਬਣਵਾਉਂਦੇ ਹਨ।
ਰੁਜ਼ਗਾਰ ਦਾ ਸਾਧਨ ਵੀ ਬਣਿਆ ਸ਼ੌਂਕ: ਇਸ ਸੰਬਧੀ ਗੱਲਬਾਤ ਕਰਦਿਆਂ ਆਰਟਿਸਟ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈ। ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਨਵਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ਐਮਏ ਦੀ ਪੜਾਈ ਕਰ ਰਿਹਾ ਹੈ। ਨਵਦੀਪ ਸਿੰਘ ਨੇ ਦੱਸਿਆ ਕਿ ਕਲਾਕਾਰੀ ਜਿੱਥੇ ਉਸ ਦਾ ਸ਼ੌਂਕ ਹੈ, ਉੱਥੇ ਹੀ, ਉਸ ਦਾ ਰੁਜ਼ਗਾਰ ਵੀ ਹੈ। ਇਸ ਦੇ ਚੱਲਦੇ ਉਹ ਜਦੋ ਪੜਾਈ ਤੋਂ ਫ੍ਰੀ ਹੁੰਦਾ ਹੈ, ਤਾਂ ਹੈਰੀਟੇਜ ਸਟਰੀਟ ਵਿਖੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਮਿਹਨਤ ਨਾਲ ਪੈਸੇ ਕਮਾ ਰਿਹਾ ਹਾਂ। ਉਹ ਲੋਕਾਂ ਦੀ ਤਸਵੀਰ ਪੈਂਸਿਲ ਨਾਲ ਪੇਪਰ ਉੱਤੇ ਬਣਾਉਂਦੇ ਹਨ। ਇਸੇ ਕਮਾਈ ਚੋਂ ਜਿੱਥੇ ਘਰ ਦਾ ਖ਼ਰਚਾ ਚਲਾਉਣਾ ਹੁੰਦੀ ਹੈ, ਉੱਥੇ ਹੀ, ਨਾਲ-ਨਾਲ ਆਪਣੀ ਪੜਾਈ ਦਾ ਖ਼ਰਚਾ ਵੀ ਨਵਦੀਪ ਸਿੰਘ ਖੁਦ ਚੁੱਕਦਾ ਹੈ।
ਆਪਣੀ ਕਲਾ ਦੇ ਵਿਸ਼ੇ 'ਚ ਪੀਐਚਡੀ ਕਰਨ ਦਾ ਟੀਚਾ: ਆਪਣੀ ਕਲਾ ਦੇ ਚੱਲਦੇ ਅੱਜ ਉਹ ਕਾਫੀ ਪ੍ਰਸਿਧੀ ਖੱਟ ਰਿਹਾ ਹੈ। ਲੋਕ ਦੂਰੋ ਉਸ ਕੋਲੋਂ ਆਪਣੀ ਤਸਵੀਰ ਬਣਵਾਉਣ ਆਉਂਦੇ ਹਨ। ਨਵਦੀਪ ਸਿੰਘ ਭੱਵਿਖ ਵਿੱਚ ਆਪਣੀ ਕਲਾ ਦੇ ਵਿਸ਼ੇ ਵਿੱਚ ਪੀਐਚਡੀ ਕਰ ਕੇ ਇਕ ਚੰਗਾ ਕਲਾਕਾਰ ਬਣਨਾ ਚਾਹੁੰਦਾ ਹੈ। ਉਹ ਆਪਣੇ ਪਰਿਵਾਰ ਦੀਆਂ ਹਰ ਇਛਾਵਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: CM ਭਗਵੰਤ ਮਾਨ ਨੇ ਮੀਟਿੰਗ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਮੰਨੀਆਂ ਮੰਗਾਂ