ਅੰਮ੍ਰਿਤਸਰ: ਮਾਪੇ ਅਕਸਰ ਆਪਣੇ ਬੱਚਿਆਂ ਦਾ ਘਰ ਵਸਾਉਂਦੇ ਹਨ, ਖਾਸ ਕਰ ਵਿਆਹ ਤੋਂ ਬਾਅਦ ਤਾਂ ਇਹੀ ਸਿਖਾਇਆ ਜਾਂਦਾ ਹੈ ਕਿ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਦਾ ਸਾਥ ਦੇਣਾ ਹੈ, ਪਰ ਅੰਮ੍ਰਿਤਸਰ ਦੀ ਫਤਿਹ ਕਲੋਨੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜਵਾਈ ਵੱਲੋਂ ਆਪਣੀ ਸੱਸ 'ਤੇ ਇਲਾਜ਼ਮ ਲਗਾਏ ਜਾ ਰਹੇ ਹਨ ਕਿ ਉਸ ਦੀ ਸੱਸ ਉਸ ਦਾ ਘਰ ਵੱਸਣ ਨਹੀਂ ਦੇ ਰਹੀ। ਜਿਸ ਕਾਰਨ ਉਨ੍ਹਾਂ ਦੇ ਘਰ 'ਚ ਕਲੇਸ਼ ਹੋ ਰਿਹਾ ਅਤੇ ਉਹ ਮੇਰੀ ਪਤਨੀ ਨੂੰ ਪੇਕੇ ਲੈ ਕੇ ਚਲੇ ਗਏ। ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਰਾਤੀ ਉਨ੍ਹਾਂ ਦੇ ਘਰ ਗੋਲੀਆਂ ਚਲਾਈਆਂ ਗਈਆਂ।
ਪੰਕਜ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਤਲਾਕ ਦੇ ਨਾਲ ਨਾਲ 6 ਤੋਂ 8 ਲੱਖ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਮੈਂ ਆਪਣੀ ਪਤਨੀ ਨਾਲ ਰਹਿਣਾ ਚਾਹੁੰਦਾ ਹਾਂ ਪਰ ਮੇਰੀ ਸੱਸ ਸਾਡਾ ਘਰ ਉਜਾੜ ਕੇ ਖੁਸ਼ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਪੰਕਜ ਨੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਨੂੰ ਡਰਾਉਣ ਲਈ ਮੇਰੇ ਸੁਹਰੇ ਪਰਿਵਾਰ ਵੱਲੋਂ ਹੀ ਸਾਡੇ ਘਰ 'ਤੇ ਗੋਲ਼ੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਸਾਫ਼ ਕਿਹਾ ਕਿ ਮੇਰਾ ਸਾਰਾ ਪਰਿਵਾਰ ਬਾਹਰ ਕੰਮ ਕਰਨ ਲਈ ਜਾਂਦਾ ਹੈ ਜੇਕਰ ਇਸੇ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੇਰਾ ਸੁਹਰਾ ਪਰਿਵਾਰ ਹੋਵੇਗਾ।
ਪੰਕਜ ਦੇ ਪਿਤਾ ਦਾ ਬਿਆਨ: ਉਧਰ ਪੰਕਜ ਦੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਘਰ 'ਤੇ ਚਾਰ ਫਾਇਰ ਕੀਤੇ ਗਏ ਹਨ। ਸਾਡਾ ਮੁੰਡੇ ਦੇ ਸੁਹਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਸਾਡੀ ਇੰਨੀ ਹੈਸੀਅਤ ਨਹੀਂ ਕਿ ਅਸੀਂ 6-8 ਲੱਖ ਰੁਏ ਦੇ ਸਕੀਏ , ਇਸੇ ਕਾਰਨ ਸਾਨੂੰ ਸ਼ੱਕ ਹੈ ਕਿ ਸਾਡੇ ਘਰ 'ਤੇ ਜੋ ਗੋਲੀਆਂ ਚਲਾਈਆਂ ਗਈ ਹਨ ਉਹ ਉਨ੍ਹਾਂ ਵੱਲੋਂ ਹੀ ਚਲਵਾਈਆਂ ਗਈਆਂ ਹਨ। ਘਰ 'ਤੇ ਗੋਲੀਆਂ ਚਲਾਉਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਅਸੀਂ ਕੁੜੀ ਨੂੰ ਵਸਾਉਣਾ ਚਾਹੁੰਦੇ ਹਾਂ, ਪਰ ਕੁੜੀ ਦਾ ਆਪਣਾ ਪਰਿਵਾਰ ਹੀ ਕੁੜੀ ਨੂੰ ਵੱਸਣ ਨਹੀਂ ਦੇ ਰਿਹਾ। ਪੀੜਤਾਂ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਆਪਣੀ ਸੁਰੱਖਿਆ ਦੀ ਮੰਗ ਵੀ ਕਰ ਰਹੇ।
ਪੁਲਿਸ ਦਾ ਪੱਖ: ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਹੈ। ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਵਾਲੀ ਸਥਾਨ ਦਾ ਜਾਇਜਾ ਲਿਆ ਹੈ। ਸੀਸੀਟੀਵੀ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਜਿਸ ਤੋਂ ਸਾਨੂੰ ਕੁੱਝ ਜਾਣਕਾਰੀ ਮਿਲੀ ਹੈ। ਇਸੇ ਜਾਣਕਾਰੀ ਦੇ ਆਧਾਰ 'ਤੇ ਅਸੀਂ ਅੱਗੇ ਦੀ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਸਾਨੂੰ ਪੂਰੀ ਆਸ ਹੈ ਕਿ ਅਸੀਂ ਜਲਦ ਤੋਂ ਜਲਦ ਗੋਲੀਆਂ ਚਲਾਉਣ ਵਾਲਿਆਂ ਤੱਕ ਪਹੁੰਚ ਜਾਵਾਂਗੇ ਅਤੇ ਇਸ ਸਾਰੀ ਘਟਨਾ ਦੀ ਤੈਅ ਤੱਕ ਜਾਵਾਂਗੇ। ਹੁਣ ਵੇਖਣਾ ਹੋਵੇਗਾ ਕਿ ਆਖਰ ਪੁਲਿਸ ਕਦੋਂ ਇਨ੍ਹਾਂ ਮੁਲਜ਼ਮਾਂ ਤੱਕ ਪਹੁੰਚਦੀ ਹੈ ਅਤੇ ਕਦੋਂ ਪੀੜਤ ਪਰਿਵਾਰ ਡਰ ਦੇ ਖੋਫ਼ 'ਚੋਂ ਨਿਕਲ ਪਾਵੇਗਾ।
ਇਹ ਵੀ ਪੜ੍ਹੋ: Double murder in Ludhiana: ਡੇਰਾ ਪ੍ਰਬੰਧਕ ਅਤੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ