ਅੰਮ੍ਰਿਤਸਰ : ਅੱਜ ਕੱਲ੍ਹ ਨੌਸਰਬਾਜਾਂ ਵਲੋਂ ਬਜਾਰਾਂ ਵਿੱਚ ਠੱਗੀ ਦੇ ਨਵੇਂ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਆਏ ਦਿਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕਿ ਹਰ ਕੋਈ ਹੈਰਾਨ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਦੁਕਾਨਦਾਰ ਹੋ ਜਾਂ ਫਿਰ ਕਿਸੇ ਅਣਜਾਣ ਵਿਅਕਤੀ ਕੋਲੋਂ ਆਨਲਾਈਨ ਪੈਸਿਆਂ ਦਾ ਲੈਣ ਦੇਣ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ,ਤੁਸੀਂ ਇਸ ਖਬਰ ਤੋਂ ਜਾਗਰੂਕ ਹੋ ਸਕਦੇ ਹੋ ਤਾਂ ਜੋ ਤੁਸੀਂ ਕਿਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੋ।
ਪੇਮੈਂਟ ਦਾ ਦਿਖਾਇਆ ਝੁਠਾ ਮੈਸੇਜ: ਅਨੋਖੀ ਠੱਗੀ ਦਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਦਾ ਹੈ। ਜਿੱਥੇ ਪੁਰਬਾ ਟ੍ਰੇਡਰ੍ਸ, ਸਰਾਏ ਰੋਡ 'ਤੇ ਇਲੈਕਟ੍ਰੋਨਿਕ ਦੀ ਦੁਕਾਨ 'ਤੇ ਆਏ ਇੱਕ ਸ਼ਖ਼ਸ ਵੱਲੋਂ ਐਲ ਈ ਡੀ ਖਰੀਦਣ ਤੋਂ ਬਾਅਦ ਆਨਲਾਈਨ ਪੈਮੇਂਟ ਕਰਨ ਦਾ ਕਹਿ ਕੇ ਪੈਸਿਆਂ ਦਾ ਫੇਕ ਮੈਸੇਜ ਦਿਖ ਕੇ ਕਥਿਤ ਰੂਪ ਵਿੱਚ ਠੱਗੀ ਮਾਰੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਸਕਰਨ ਸਿੰਘ ਨੇ ਦੱਸਿਆ ਕਿ ਜਿਸ ਸ਼ਖਸ ਨੇ ਉਹਨਾਂ ਨਾਲ ਠੱਗੀ ਮਾਰੀ ਹੈ। ਉਸ ਦੀ ਵੀਡੀਓ ਵੀ ਉਹਨਾਂ ਦੇ ਕੈਮਰਿਆਂ ਵਿੱਚ ਕੈਦ ਹੋ ਗਈ।
- BRAJBHUSHAN ON WRESTLING: ਸਾਂਸਦ ਬ੍ਰਿਜਭੂਸ਼ਣ ਨੇ ਕਿਹਾ ਕੁਸ਼ਤੀ ਦੇ ਹਾਲਾਤ ਹੋਏ ਜ਼ਿਆਦਾ ਖ਼ਰਾਬ, ਐਡਹਾਕ ਕਮੇਟੀ 'ਤੇ ਚੁੱਕੇ ਸਵਾਲ
- History Of Gurudwara Baoli Sahib : ਦੇਖੋ, ਉਹ ਅਸਥਾਨ ਜਿੱਥੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਕੈਦ ਕੀਤੀ ਸੀ ਭਿਆਨਕ ਬਿਮਾਰੀ, ਜਾਣੋ ਇਤਿਹਾਸ
- MP Harsimrat On AAP and Congress: ਹਰਸਿਮਰਤ ਬਾਦਲ ਨੇ ਕਾਂਗਰਸ ਤੇ 'ਆਪ' ਨੂੰ ਲਪੇਟਿਆ, ਕਿਹਾ- ਦੋਵੇਂ ਪਾਰਟੀਆਂ ਨੇ ਇੱਕਜੁੱਟ, ਦੋਵਾਂ ਦਾ ਨਿਸ਼ਾਨਾ ਪੰਜਾਬ ਨੂੰ ਲੁੱਟਣਾ
ਉਹਨਾਂ ਦੱਸਿਆ ਕਿ ਦੁਕਾਨ 'ਤੇ ਬੀਤੀ ਦਰ ਸ਼ਾਮ ਆਏ ਇਕ ਨੌਜਵਾਨ ਵੱਲੋਂ ਪਹਿਲਾਂ 43 ਇੰਚ ਦੀ ਐਲ.ਈ.ਡੀ ਦੇਖ ਕੇ ਪਸੰਦ ਕੀਤੀ ਗਈ ਅਤੇ ਬਾਅਦ ਵਿੱਚ ਉਸ ਵਲੋਂ ਆਨ ਲਾਈਨ ਪੈਮੇਂਟ ਕਰਨ ਲਈ ਕਹਿੰਦਿਆਂ ਪਹਿਲਾਂ ਇਕ ਰੁਪਏ ਅਤੇ ਫਿਰ 13 ਹਜਾਰ 500 ਰੁਪਏ ਦਾ ਮੈਸੇਜ ਦਿਖਾਇਆ ਗਿਆ ਜੋ ਕਿ ਫ਼ੇਕ ਸੀ। ਦੁਕਾਨਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੁਕਾਨ ਵਿੱਚ ਲੱਗੇ ਸੀਸੀ ਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਦੀ ਫੁਟੇਜ ਪੁਲਿਸ ਨੂੰ ਮੁੱਹਈਆ ਕਰਵਾ ਕੇ ਸ਼ਿਕਾਇਤ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਬਹਿਰਹਾਲ ਦੁਕਾਨਦਾਰ ਨਾਲ ਹੋਈ ਇਸ ਠੱਗੀ ਤੋਂ ਬਾਅਦ ਇਲਾਕੇ ਦੇ ਦੁਕਾਨਦਾਰ ਵੀ ਆਏ ਦਿਨ ਵਾਪਰ ਰਹੇ ਅਜਿਹੇ ਘਟਨਾਕ੍ਰਮਾਂ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਵਲੋਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।